01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਨੂੰਮਤ ਇੰਸਟੀਚਿਊਟ ਦੇ ਹੋਟਲ ਮੈਨੇਜਮੈਂਟ ਵਿਭਾਗ 'ਚ ਉਤਸ਼ਾਹ ਨਾਲ ਮਨਾਈ ਗਈ ਕੇਕ ਮਿਕਸਿੰਗ ਸੈਰੇਮਨੀ

Ad Position 21
No active advertisement
ਅਜੀਤ ਡੈਸਕ 07-12-2025
ਗੁਰਾਇਆ,6 ਦਸੰਬਰ (ਬਲਵਿੰਦਰ ਸਿੰਘ)-ਸ਼੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਹੋਟਲ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਸ਼ੈੱਫ ਦੀਪਕ ਠਾਕੁਰ ਦੀ ਅਗਵਾਈ ਹੇਠ ਕੇਕ ਮਿਕਸਿੰਗ ਸੈਰੇਮਨੀ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ | ਵਿਦਿਆਰਥੀਆਂ ਅਤੇ ਫੈਕਲਟੀ ਨੇ ਮਿਲ ਕੇ ਵੱਖ-ਵੱਖ ਡਰਾਈ ਫਰੂਟਸ ਅਤੇ ਸੁਆਦੀ ਮਸਾਲਿਆਂ ਦਾ ਮਿਸ਼ਰਣ ਤਿਆਰ ਕੀਤਾ | ਸ਼ੈੱਫ ਦੀਪਕ ਠਾਕੁਰ ਨੇ ਵਿਦਿਆਰਥੀਆਂ ਨੂੰ ਕੇਕ ਮਿਕਸਿੰਗ ਸੈਰੇਮਨੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹ ਪਰੰਪਰਾ 17ਵੀਂ ਸਦੀ ਦੇ ਯੂਰਪੀਅਨ ਦੇਸ਼ਾਂ ਵਿੱਚ ਸ਼ੁਰੂ ਹੋਈ ਸੀ, ਜਿੱਥੇ ਹੋਟਲ ਉਦਯੋਗ ਨੇ ਇਸਨੂੰ ਪਿਆਰ ਅਤੇ ਜਸ਼ਨ ਦੇ ਪ੍ਰਤੀਕ ਵਜੋਂ ਅਪਣਾਇਆ ਸੀ | ਇਹ ਸਮਾਗਮ ਆਮ ਤੌਰ 'ਤੇ ਕਿ੍ਸਮਸ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ, ਜੋ ਕਿ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ | ਇਸ ਦਾ ਮੁੱਖ ਉਦੇਸ਼ ਆਪਸੀ ਏਕਤਾ ਦਾ ਪ੍ਰਦਰਸ਼ਨ ਕਰਨਾ ਹੈ | ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗਿਰੀਸ਼ ਗੁਪਤਾ, ਪ੍ਰਧਾਨ ਨਰੇਸ਼ ਗੁਪਤਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਕੰਗ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸਫ਼ੀਪੁਰ ਵਿਖੇ ਤੀਜਾ ਵਾਲੀਬਾਲ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਪਿੰਡ ਬਾਲੋਂ ਦੇ ਸਾ. ਪੰਚ ਸੂਰਤ ਸਿੰਘ ਧੰਜੂ ਨਹੀਂ ਰਹੇ
Ad Position 24