ਜਲੰਧਰ, 20 ਦਸੰਬਰ (ਸ਼ਿਵ)-ਐਲ. ਐਂਡ. ਟੀ. ਕੰਪਨੀ ਵਲੋਂ ਮੈਨਬਰੋ ਚੌਕ ਤੋਂ ਹੁਣ ਲਤੀਫਪੁਰਾ ਦੀ 120 ਫੱੁਟੀ ਕਬਜ਼ੇ ਵਾਲੀ ਸੜਕ 'ਤੇ ਪਾਈ ਜਾ ਰਹੀ ਨਹਿਰੀ ਪਾਣੀ ਪ੍ਰਾਜੈਕਟ ਦੀ ਪਾਈਪ ਪਾਉਣ ਦਾ ਕੰਮ ਕੁੱਝ ਸਮੇਂ ਲਈ ਪ੍ਰਭਾਵਿਤ ਹੋਇਆ ਜਦੋਂ ਪਾਈਪ ਪਾਉਣ ਮੌਕੇ ਪਾਣੀ ਦਾ ਕੁਨੈਕਸ਼ਨ ਟੁੱਟ ਗਿਆ ਤਾਂ ਸਟਾਫ਼ ਨੂੰ ਉਕਤ ਕੁਨੈਕਸ਼ਨ ਨੂੰ ਠੀਕ ਕਰਨ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਵਿਚ ਇਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ ਇਸ ਤਰ੍ਹਾਂ ਨਾਲ ਪਾਣੀ ਦੇ ਕੁਨੈਕਸ਼ਨ ਟੁੱਟ ਚੱੁਕੇ ਹਨ | ਦੱਸਿਆ ਜਾਂਦਾ ਹੈ ਕਿ ਇਹ ਕੁਨੈਕਸ਼ਨ ਜੀ. ਟੀ. ਬੀ. ਨਗਰ ਦੇ ਕੋਲ ਟੁੱਟਿਆ ਸੀ | ਕੁਨੈਕਸ਼ਨ ਬਾਅਦ ਵਿਚ ਜੋੜ ਦਿੱਤਾ ਗਿਆ ਪਰ ਹੁਣ ਆਉਣ ਵਾਲੇ ਸਮੇਂ ਵਿਚ ਲਤੀਫਪੁਰਾ ਵੱਲ ਪਾਈਪ ਪਾਉਣ ਨੂੰ ਲੈ ਕੇ ਰੇੜਕਾ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਲਤੀਫਪੁਰਾ ਦੇ ਮੁੜ ਵਸਾਓ ਮੋਰਚਾ ਵਲੋਂ ਜਿੱਥੇ ਲਤੀਫਪੁਰਾ ਦੀ ਕਬਜ਼ੇ ਵਾਲੀ ਸੜਕ 'ਤੇ ਪਾਈਪ ਪਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਹੁਣ ਲਤੀਫਪੁਰਾ ਦੇ ਰੂਟ ਵੱਲ ਜਿਸ ਤਰ੍ਹਾਂ ਨਾਲ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਹੁਣ ਇਸ ਰੂਟ 'ਤੇ ਪਾਈਪ ਪਾਉਣ ਲਈ ਤਿਆਰੀ ਕਰ ਰਿਹਾ ਹੈ | 22 ਦਸੰਬਰ ਨੂੰ ਇਸ ਮਾਮਲੇ 'ਤੇ ਹਾਈ ਕੋਰਟ ਵਿਚ ਵੀ ਸੁਣਵਾਈ ਹੋਣ ਜਾ ਰਹੀ ਹੈ |