ਜਲੰਧਰ, 20 ਦਸੰਬਰ (ਡਾ. ਜਤਿੰਦਰ ਸਾਬੀ)-69ਵੀਆ ਨੈਸ਼ਨਲ ਸਕੂਲ ਖੇਡਾਂ ਕੁਰਾਸ਼ ਜੋ ਕਿ 16 ਤੋਂ 21 ਦਸੰਬਰ ਤੱਕ ਸਹਾਰਨਪੁਰ (ਉੱਤਰ ਪ੍ਰਦੇਸ਼) ਵਿਖੇ ਹੋ ਰਹੀਆਂ ਹਨ ਉਸ ਵਿੱਚ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਪੰਜਾਬ ਸੁਨੀਲ ਕੁਮਾਰ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਅੰਡਰ-14 ਸਾਲ, 17 ਸਾਲ ਅਤੇ 19 ਸਾਲ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ ਜਿਸ ਦੇ ਓਵਰਆਲ ਇੰਚਾਰਜ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅੰਤਰਰਾਸ਼ਟਰੀ ਜੂਡੋ ਰੈਫਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਅੱਜ ਪੰਜਵੇਂ ਦਿਨ ਦੀ ਸਮਾਪਤੀ ਉਪਰੰਤ ਪੰਜਾਬ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ ਦਬਦਬਾ ਲਗਾਤਾਰ ਜਾਰੀ ਰੱਖਿਆ | ਜਿਸ ਵਿੱਚ ਅੰਡਰ 17 ਲੜਕਿਆ ਵਿੱਚ ਜਪਜੋਤ ਸਿੰਘ ਨੇ ਸੋਨ ਤਗਮਾ ਅਤੇ ਅੰਡਰ 19 ਸਾਲ ਲੜਕੀਆਂ ਵਿੱਚ ਜੋਤੀ ਕÏਰ, ਸੰਜਨਾ ਰਾਣੀ ਨੇ ਸੋਨ ਤਗਮੇ, ਸਿਮਰਨ ਚÏਹਾਨ ਨੇ ਚਾਂਦੀ ਦਾ ਤਗਮਾ, ਹਰਸ਼ਿਕਾ , ਦਿਲਪ੍ਰੀਤ ਕÏਰ ਨੇ ਕਾਂਸੀ ਦੇ ਤਗਮੇ ਜਿੱਤੇ ਅਤੇ ਅੰਡਰ 19 ਸਾਲ ਲੜਕਿਆਂ ਵਿੱਚ ਅਕਸ਼ੇ ਕੁਮਾਰ, ਨਵਦੀਪ ਸਿੰਘ, ਅਰਮਾਨ ਸਿੰਘ ਨੇ ਸੋਨ ਤਗਮਾ ਪਰਮਨੂਰ ਨੇ ਚਾਂਦੀ ਦਾ ਤਗਮਾ ਅਤੇ ਅੰਕਿਤ, ਅਕਸ਼ਿਤ ਭਰਵਾਲ ਨੇ ਕਾਂਸੀ ਦੇ ਤਗਮੇ ਜਿੱਤ ਕਿ ਪੰਜਾਬ ਦੀ ਝੋਲੀ ਪਾਏ ਅਤੇ ਪੰਜਾਬ ਦਾ ਨਾਂਅ ਰÏਸ਼ਨ ਕੀਤਾ¢ ਇਸ ਮÏਕੇ ਤੇ ਕੁਰਾਸ਼ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਕਪੂਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਪੰਜਾਬ ਸੁਨੀਲ ਕੁਮਾਰ ਵੱਲੋਂ ਸਾਰੀਆਂ ਟੀਮਾਂ ਅਤੇ ਕੋਚਾਂ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਅੰਤਰਰਾਸ਼ਟਰੀ ਜੂਡੋ ਰੈਫਰੀ, ਸੁਰਜੀਤ ਸਿੰਘ ਵਾਲੀਆ, ਸੁਲਿੰਦਰ ਸਿੰਘ, ਬਲਵਿੰਦਰ ਕੁਮਾਰ, ਰਾਕੇਸ਼ ਕੁਮਾਰ, ਪ੍ਰਵੀਨ ਠਾਕੁਰ, ਅਤੁੱਲ ਕੁਮਾਰ, ਦੀਪਿਕਾ, ਸੁਖਜੀਤ ਕÏਰ, ਰਜਨੀ ਠਾਕੁਰ ਨੂੰ ਮੁਬਾਰਕਬਾਦ ਦਿੱਤੀ¢