05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਕ੍ਰਿਸਮਸ ਕਾਰਨੀਵਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਪਵਨ ਖਰਬੰਦਾ)-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਵਿੱਚ ਦੋ ਦਿਨਾਂ ਕਿ੍ਸਮਸ ਕਾਰਨੀਵਾਲ ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ 'ਚ ਕਰਵਾਇਆ ਗਿਆ | ਕਿ੍ਸਮਸ ਕਾਰਨੀਵਾਲ ਦੌਰਾਨ ਖਿੱਚ ਦਾ ਕੇਂਦਰ ਵੱਖ-ਵੱਖ ਸਟਾਲਸ-ਬੁੱਕ ਸ਼ਾਪ, ਨੇਲ ਆਰਟ, ਫਨ , ਫੂਡ ਚੀਜ਼ਾਂ, ਸਵਿੰਗਸ -ਕੋਲੰਬਸ, ਗਿਫ਼ਟ ਸ਼ਾਪ, ਓਪਨ ਮਾਈਕ ਅਤੇ ਸੇਲਫੀ ਕੋਨਾ ਵੀ ਸੀ | ਸਕੂਲ ਕੇ ਬਡਿੰਗ ਇੰਟਰਪ੍ਰੇਨਿਓਰ ਕਲੱਬ ਦੇ ਵਿਦਿਆਰਥੀ ਨੇ ਕਾਰਨੀਵਾਲ 'ਚ ਖਾਣ-ਪੀਣ ਦੇ ਵੱਖ ਵੱਖ ਸਟਾਲ ਵੀ ਲਾਏ | ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਾਰਨੀਵਾਲ 'ਚ ਖ਼ੂਬ ਅਨੰਦ ਮਾਣਿਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਵੀ ਕਿ੍ਸਮਸ ਮੌਕੇ ਸਾਰਿਆਂ ਨੂੰ ਯਿਸੂ ਮਸੀਹ ਦੇ ਦਿਖਾਏ ਹੋਏ ਰਸਤੇ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਵਿਦਿਆਰਥੀਆਂ ਨੇ ਬਹੁਤ ਹੀ ਹਰਸ਼ ਅਤੇ ਉਤਸ਼ਾਹ ਦੇ ਨਾਲ ਕਿ੍ਸਮਸ ਮਨਾਇਆ | ਬੱਚੇ ਸਾਂਤਾ ਕਲੌਜ ਅਤੇ ਪਰੀਆਂ ਦੀ ਸੁੰਦਰ ਵੇਸ-ਭੂਸ਼ਾ ਵਿੱਚ ਆਏ | ਸਮਾਰੋਹ ਦੀ ਸ਼ੁਰੂਆਤ ਬੱਚਿਆਂ ਵਲੋਂ ਇੱਕ-ਦੂਸਰੇ ਨੂੰ ਗਿਫ਼ਟ ਭੇਟ ਕਰਨ ਲਈ ਕੀਤੀ ਗਈ, ਜਿਸ ਦਾ ਉਦੇਸ਼ ਪ੍ਰੇਮ ਸਾਂਝਾ ਕਰਨ ਦੀ ਭਾਵਨਾ ਅਤੇ ਮਿੱਤਰਤਾ ਨੂੰ ਪ੍ਰਫੁਲਿਤ ਕਰਨਾ ਸੀ | ਨਰਸਰੀ, ਐਲਕੇਜੀ, ਯੂਕੇਜੀ ਅਤੇ ਪਹਿਲੀ ਦੇ ਵਿਦਿਆਰਥੀ ਨੇ ਮਨਮੋਹਕ ਨਿ੍ਤ ਪੇਸ਼ ਕੀਤਾ, ਜਿਸ ਨੇ ਮਾਹੌਲ ਨੂੰ ਉਤਸ਼ਾਹ ਅਤੇ ਖ਼ੁਸ਼ੀ ਨਾਲ ਭਰਿਆ | ਯਿਸੂ ਮਸੀਹ ਦੇ ਜਨਮ 'ਤੇ ਆਧਾਰਿਤ ਇੱਕ ਸੁੰਦਰ ਨਾਟਕ ਦਾ ਮੰਚਨ ਕੀਤਾ ਗਿਆ, ਜਿਸ ਨੇ ਕਿ੍ਸਮਸ ਦਾ ਅਸਲ
Ad Position 22
No active advertisement
ਪਿਛਲੀ ਖ਼ਬਰ ਹੁਨਰ ਸਿੱਖਿਆ ਅਤੇ ਕੌਸ਼ਲ ਬੋਧ ਨਿਰਮਾਣ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਕਰਵਾਇਆ ਗੁਰਮਤਿ ਸਮਾਗਮ
Ad Position 24