05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਹੁਨਰ ਸਿੱਖਿਆ ਅਤੇ ਕੌਸ਼ਲ ਬੋਧ ਨਿਰਮਾਣ ਸਮਾਗਮ ਕਰਵਾਇਆ

Ad Position 21
No active advertisement
ਸੁਆਮੀ ਸੰਤ ਦਾਸ ਪਬਲਿਕ ਸਕੂਲ ਵਿਖੇ ਸਮਾਗਮ ਦੌਰਾਨ ਇੱਕ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਵੱਖ ਵੱਖ ਸਕੂਲਾਂ ਦੇ ਪਿੰ੍ਰਸੀਪਲ ਤੇ ਹੋਰ | ਤਸਵੀਰ : ਜੀ. ਪੀ. ਸਿੰਘ <br/> 21-12-2025
ਜਲੰਧਰ, 20 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸੁਆਮੀ ਸੰਤ ਦਾਸ ਪਬਲਿਕ ਸਕੂਲ, ਜਲੰਧਰ ਵਿਖੇ ਹੁਨਰ ਸਿੱਖਿਆ ਅਤੇ ਕੌਸ਼ਲ ਬੋਧ ਦੇ ਲਾਜ਼ਮੀ ਲਾਗੂ ਕਰਨ 'ਤੇ ਇੱਕ ਰੋਜ਼ਾ ਸੀ.ਬੀ.ਐੱਸ.ਈ ਸਮਰੱਥਾ ਨਿਰਮਾਣ ਸਮਾਗਮ (ਸੀ.ਬੀ.ਪੀ) ਕਰਵਾਇਆ ਗਿਆ | ਸਮਾਗਮ ਦਾ ਉਦੇਸ਼ ਮੌਜੂਦਾ ਸੈਸ਼ਨ ਤੋਂ ਕੌਸ਼ਲ ਢਾਂਚੇ ਨੂੰ ਲਾਜ਼ਮੀ ਤੌਰ 'ਤੇ ਲਾਗੂ ਕਰਨਾ ਅਤੇ ਸਕੂਲ ਪੱਧਰ 'ਤੇ ਕਿੱਤਾ ਮੁਖੀ ਜਾਗਰੂਕਤਾ ਦੇ ਨਾਲ -ਨਾਲ ਦੇ ਹੁਨਰ-ਅਧਾਰਿਤ ਸਿੱਖਿਆ ਦੇ ਏਕੀਕਰਨ ਨੂੰ ਮਜ਼ਬੂਤ ਕਰਨਾ ਸੀ | ਇਹ ਪ੍ਰੋਗਰਾਮ ਸਕੂਲ ਦੇ ਪਿ੍ੰਸੀਪਲ ਡਾ. ਸੋਨੀਆ ਮਾਗੋ, ਪਿ੍ੰਸੀਪਲ ਅਤੇ ਦੀਪਿੰਦਰ ਕੌਰ ਪਿ੍ੰਸੀਪਲ ਲਾਇਨਜ਼ ਪਬਲਿਕ ਸਕੂਲ ਗੁਰੂਗ੍ਰਾਮ ਦੁਆਰਾ ਸੰਚਾਲਿਤ ਕੀਤਾ ਗਿਆ | ਇਸ ਸੈਸ਼ਨ ਵਿਚ ਰਾਜ ਦੇ 100 ਪਿ੍ੰਸੀਪਲਾਂ ਅਤੇ ਸਿੱਖਿਅਕਾਂ ਨੇ ਭਾਗ ਲਿਆ | ਇਸ ਨੇ ਅਨੁਭਵੀ ਸਿੱਖਿਆ, ਜੀਵਨ ਹੁਨਰ ਅਤੇ ਰੁਜ਼ਗਾਰ ਯੋਗਤਾ ਹੁਨਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ, ਜਿਸ ਨਾਲ ਅਧਿਆਪਕਾਂ ਨੂੰ ਸੰਪੂਰਨ ਸਿੱਖਿਆ ਦੇ ਇੱਕ ਬੁਨਿਆਦੀ ਹਿੱਸੇ ਵਜੋਂ ਕੌਸ਼ਲ ਬੋਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਯੋਗ ਬਣਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਨੇ ਕਰਵਾਇਆ ਕਵੀ ਦਰਬਾਰ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਕ੍ਰਿਸਮਸ ਕਾਰਨੀਵਾਲ ਕਰਵਾਇਆ
Ad Position 24