ਨਕੋਦਰ, 20 ਦਸੰਬਰ (ਗੂਰਵਿੰਦਰ ਸਿੰਘ)-ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਖੇ 40ਵਾਂ ਸਾਲਾਨਾ ਸਮਾਰੋਹ ਕਰਵਾਇਆ ਗਿਆ ¢ ਸਕੂਲ ਨੇ ਆਪਣਾ ਪਹਿਲਾ ਸਾਲਾਨਾ ਉਤਸਵ 1985 ਵਿੱਚ, ਸਕੂਲ ਦੇ 5 ਸਾਲ ਪੂਰੇ ਹੋਣ 'ਤੇ ਮਨਾਇਆ ਸੀ ¢ ਸਕੂਲ ਦੀ ਨੀਂਹ ਸਵ. ਸ਼ਸ਼ੀ ਪਰਾਸ਼ਰ ਅਤੇ ਮਨਮੋਹਨ ਪਰਾਸ਼ਰ ਵਲੋਂ 1981 ਵਿੱਚ ਰੱਖਿਆ ਗਿਆ ਸੀ¢ ਅੱਜ ਸਕੂਲ ਆਪਣੇ 45ਵੇਂ ਸਾਲ ਵਿੱਚ ਕਦਮ ਰੱਖ ਚੁੱਕਾ ਹੈ¢ ਅੱਜ ਦੇ ਵਿਸ਼ਾਲ ਸਮਾਰੋਹ ਵਿੱਚ ਇੰਦਰਜੀਤ ਕÏਰ ਮਾਨ (ਵਿਧਾਇਕਾ), ਕੇਵਲ ਸਿੰਘ ਤੱਖਰ (ਸਾਬਕਾ ਪ੍ਰਧਾਨ ਨਗਰ ਕੌਂਸਲ) ਅਤੇ ਆਸ਼ੂ ਮਰਵਾਹਾ ਆਈ.ਜੇ.ਐਮ ਗਰੁੱਪ) ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ¢ ਇਸ ਮÏਕੇ ਸਮਾਜ ਸੇਵਕ ਗÏਰਵ ਜੈਨ, ਹਰੀਸ਼ ਸ਼ਰਮਾ, ਸ਼ਿਵਾਨੀ ਸ਼ਰਮਾ ਕÏਾਸਲਰ, ਰਮੇਸ਼ ਸੋੰਧੀ ਕÏਾਸਲਰ, ਅਮਰਜੀਤ ਸਿੰਘ ਸਮੇਤ ਸਾਰੇ ਹੀ ਸਤਿਕਾਰਯੋਗ ਮਹਿਮਾਨ ਹਾਜ਼ਰ ਸਨ ¢ ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਨਾਚ, ਸੰਗੀਤ, ਨਾਟਕ, ਗ਼ਜ਼ਲ ਅਤੇ ਸ਼ਬਦ ਦੀਆਂ ਮਨਮੋਹ ਪੇਸ਼ਕਾਰੀਆਂ ਰਾਹੀਂ ਨੇ ਦਰਸ਼ਕਾਂ ਨੂੰ ਭਾਵ-ਵਿਭੋਰ ਕਰ ਦਿੱਤਾ ¢ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਬੰਧਕ ਨਿਸ਼ਾਂਤ ਪਰਾਸ਼ਰ ਵੱਲੋਂ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਅਤੇ ਪਿ੍ੰਸੀਪਲ ਪਲਵਿੰਦਰ ਕÏਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ¢