ਲੋਹੀਆਂ ਖਾਸ, 20 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਹਰ ਪ੍ਰਾਣੀ ਨੂੰ ਸਿੱਖੀ ਵੱਲ ਜੋੜਨ ਦੇ ਉਪਰਾਲੇ ਅਤੇ ਪ੍ਰੇਰਣਾ ਤਹਿਤ 21 ਪ੍ਰਾਣੀ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣੇ ਹਨ | ਖਾਲਸਾ ਸੇਵਾ ਵੈੱਲਫੇਅਰ ਸੁਸਾਇਟੀ ਲੋਹੀਆਂ ਖਾਸ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਸਿੰਘ ਸਭਾ ਲੋਹੀਆਂ ਵਿਖੇ ਕਰਵਾਏ ਅੰਮਿ੍ਤ ਸੰਚਾਰ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਵਲੋਂ 21 ਪ੍ਰਾਣੀਆਂ ਨੂੰ ਅੰਮਿ੍ਤ ਛਕਾਇਆ ਗਿਆ ਹੈ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਕਥਾ ਵਾਚਕ ਭਾਈ ਮੇਜਰ ਸਿੰਘ ਭਗਤ ਪ੍ਰਚਾਰਕ ਗੁ: ਬਾਉਲੀ ਸਾਹਿਬ ਡੱਲਾ ਨੇ ਕਿਹਾ ਕਿ ਕਮੇਟੀ ਵਲੋਂ ਹਰ ਪ੍ਰਾਣੀ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ | ਇਸ ਮੌਕੇ ਇੰਚਾਰਜ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਕਥਾ ਵਾਚਕ, ਭਾਈ ਤਰਸੇਮ ਸਿੰਘ ਚੰਦੀ, ਭਾਈ ਜੋਗਾ ਸਿੰਘ ਨੱਲ੍ਹਵਾਲੇ, ਖਾਲਸਾ ਸੇਵਾ ਵੈੱਲਫੇਅਰ ਸੁਸਾਇਟੀ ਲੋਹੀਆਂ ਖਾਸ ਦੇ ਸੇਵਾਦਾਰ ਅਤੇ ਹੋਰ ਸਿੰਘ ਵੀ ਹਾਜ਼ਰ ਸਨ |