ਜੰਡਿਆਲਾ ਮੰਜਕੀ, 23 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਨਗਰ ਕੌਂਸਲ ਨੂਰਮਹਿਲ ਦੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਜੇਕਰ ਕੋਈ ਬੇਸਹਾਰਾ ਪਸ਼ੂ ਪਾਇਆ ਜਾਂਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਦੇਣ ਲਈ ਫੋਨ ਨੰਬਰ 96533 02982 ਤੇ ਸੂਚਿਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕੌਂਸਲ ਵਲੋਂ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਨਾਲ ਲੱਗਦੀ ਗਊਸ਼ਾਲਾ 'ਚ ਭੇਜਿਆ ਜਾਵੇਗਾ | ਕਾਰਜ ਸਾਧਕ ਅਫਸਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਇਸ ਸੰਬੰਧੀ ਨਗਰ ਕੌਂਸਲ ਨੂਰਮਹਿਲ ਦਾ ਸਹਿਯੋਗ ਕਰਨ ਅਤੇ ਬੇਸਹਾਰਾ ਪਸ਼ੂਆਂ ਦੀ ਜਾਣਕਾਰੀ ਉਕਤ ਦਿੱਤੇ ਗਏ ਨੰਬਰ 'ਤੇ ਦਿੱਤੀ ਜਾਵੇ |