ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਹੀਦੀ ਦਿਹਾੜਿਆਂ ਸੰਬੰਧੀ ਸਮਾਗਮਾਂ ਦੇ ਅੱਠਵੇਂ ਦਿਨ ਗੁਰਦੁਆਰਾ ਸਾਹਿਬ ਮੁਹੱਲਾ ਢੇਰੀਆਂ ਵਿਖੇ ਦੀਵਾਨ ਸਜਾਏ

Ad Position 21
No active advertisement
ਅਜੀਤ ਡੈਸਕ 24-12-2025
ਸ਼ਾਹਕੋਟ, 23 ਦਸੰਬਰ (ਨਗਿੰਦਰ ਸਿੰਘ ਬਾਂਸਲ)- ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕÏਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਉਲੀਕੀ ਗਈ ਧਾਰਮਿਕ ਸਮਾਗਮਾਂ ਦੀ ਲੜੀ ਦੇ ਅੱਠਵੇਂ ਦਿਨ ਦੇ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਢੇਰੀਆਂ ਵਿਖੇ ਸਜਾਏ ਗਏ¢ ਇਸ ਮÏਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਰਬਜੀਤ ਸਿੰਘ ਵੱਲੋਂ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਜਾਏ ਗਏ ਦੀਵਾਨ ਵਿਚ ਭਾਈ ਸੁਖਦੇਵ ਸਿੰਘ ਦੇ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਿਆ ਗਿਆ¢ ਇਸ ਤੋਂ ਬਾਅਦ ਭਾਈ ਹਰਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਉੱਘੇ ਸਿੱਖ ਪ੍ਰਚਾਰਕ ਭਾਈ ਹਰਪਾਲ ਸਿੰਘ ਮੱਖੂ ਵੱਲੋਂ ਮਾਤਾ ਗੁਜਰ ਕÏਰ ਜੀ ਤੇ ਸਾਹਿਬਜ਼ਾਦਿਆਂ ਦਾ ਭਾਈ ਕੁੰਮੇ ਮਾਸਕੀ ਦੇ ਘਰੋਂ ਗੰਗੂ ਬ੍ਰਾਹਮਣ ਦੇ ਪਿੰਡ ਖੇੜੀ ਜਾਣਾ ਅਤੇ ਗੰਗੂ ਦੁਆਰਾ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗਿ੍ਫ਼ਤਾਰ ਕਰਵਾ ਕੇ ਮੋਰਿੰਡੇ ਕੋਤਵਾਲੀ ਭੇਜਣ ਦਾ ਇਤਿਹਾਸ ਸਰਵਣ ਕਰਵਾਇਆ ਗਿਆ¢ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਦÏਲਤ ਹੀ ਅੱਜ ਅਸੀਂ ਸਾਰੇ ਸਿਰ ਉੱਚਾ ਕਰਕੇ ਜੀਅ ਰਹੇ ਹਾਂ¢ ਮੰਚ ਸੰਚਾਲਨ ਕਰਦਿਆਂ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਮਾਗਮ ਦੇ ਨÏਵੇਂ ਦਿਨ ਦੇ ਦੀਵਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਸਜਾਏ ਜਾਣਗੇ ਜਿਸ ਵਿਚ ਭਾਈ ਸੰਤੋਖ ਸਿੰਘ ਦੇ ਜਥੇ ਵੱਲੋਂ ਕੀਰਤਨ ਤੇ ਸਿੱਖ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਗੰਗਾਨਗਰ ਵਾਲਿਆਂ ਵੱਲੋਂ ਕਥਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ¢ ਇਸ ਮÏਕੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਪਰਮਜੀਤ ਕÏਰ ਬਜਾਜ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਬੀਰ ਸਿੰਘ ਧੰਜੂ, ਰਣਧੀਰ ਸਿੰਘ ਰਾਣਾ ਠੇਕੇਦਾਰ, ਅਵਤਾਰ ਸਿੰਘ, ਬਲਦੇਵ ਸਿੰਘ, ਗੁਰਿੰਦਰ ਸਿੰਘ ਲੱਕੀ, ਖੁਸ਼ਦੀਪ ਸਿੰਘ ਧੰਜੂ, ਗੁਰਭਿੰਦਰ ਸਿੰਘ, ਇੰਦਰਵੀਰ ਸਿੰਘ, ਡਾ. ਜਸਵੰਤ ਸਿੰਘ ਭੰਡਾਲ, ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਬਲਵੰਤ ਸਿੰਘ, ਮਨਜੀਤ ਸਿੰਘ ਭਾਟੀਆ, ਸੁਸਾਇਟੀ ਪ੍ਰਧਾਨ ਮਾ. ਬਲਜੀਤ ਸਿੰਘ, ਗੁਰਮੁਖ ਸਿੰਘ ਬਾਟੂ, ਜਸਵਿੰਦਰ ਸਿੰਘ ਮੰਗਾ, ਪਿ੍ਤਪਾਲ ਸਿੰਘ, ਅਕੱਤਰ ਸਿੰਘ, ਬੰਟੀ ਵਾਲੀਆ, ਕੁਲਵਿੰਦਰ ਸਿੰਘ, ਸ਼ਰਨਜੀਤ ਸਿੰਘ ਖਾਲਸਾ, ਜਸਕਰਨ ਸਿੰਘ, ਮਨਮੀਤ ਸਿੰਘ, ਧਰਮਿੰਦਰ ਸਿੰਘ, ਰਛਪਾਲ ਸਿੰਘ, ਸਤਵੰਤ ਸਿੰਘ, ਗਿਆਨੀ ਕਿਰਪਾਲ ਸਿੰਘ, ਡਾ. ਸੁਰਿੰਦਰ ਸਿੰਘ, ਅਮਨਦੀਪ ਸਿੰਘ ਬਾਂਸਲ, ਮਾ. ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਚਤਰੱਥ, ਪਵਨਦੀਪ ਸਿੰਘ ਗੋਪੀ, ਹਰਭਜਨ ਸਿੰਘ, ਭਾਈ ਹਜ਼ਾਰਾ ਸਿੰਘ, ਕੇਵਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਕਬੱਡੀ ਖਿਡਾਰੀ ਆਕਾਸ਼ਦੀਪ ਕਾਸ਼ੀ ਦਾ ਸਰਹਾਲੀ ਪੁੱਜਣ 'ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 2 ਰੋਜ਼ਾ ਜੂਡੋ 'ਕੁਰੈਸ਼' ਟੂਰਨਾਮੈਂਟ ਸਮਾਪਤ
Ad Position 24
No active advertisement