ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵੱਖ-ਵੱਖ ਸਕੂਲਾਂ 'ਚ ਉਤਸ਼ਾਹ ਨਾਲ ਮਨਾਇਆ ਕ੍ਰਿਸਮਸ ਦਾ ਤਿਉਹਾਰ

Ad Position 21
No active advertisement
ਅਜੀਤ ਡੈਸਕ 24-12-2025
ਜਲੰਧਰ, 23 ਦਸੰਬਰ (ਪਵਨ ਖਰਬੰਦਾ)-ਦ ਗੁਰੂਕੁਲ ਸਕੂਲ 'ਚ ਕ੍ਰਿਸਮਸ ਅਤੇ ਨਵਾਂ ਸਾਲ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮÏਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੇ ਨਾਚ, ਗਾਇਨ ਅਤੇ ਭਾਸ਼ਨ ਰਾਹੀਂ ਇਸ ਦਿਨ ਦੀ ਮਹੱਤਤਾ ਸਾਂਝੀ ਕੀਤੀ ¢ ਜਮਾਤਾਂ 'ਚ ਕਾਰਡ ਬਣਾਉਣ ਅਤੇ ਕ੍ਰਿਸਮਸ ਟ੍ਰੀ ਸਜਾਵਟ ਮੁਕਾਬਲੇ ਵੀ ਕਰਵਾਏ ਗਏ ¢ ਕਿੰਡਰਗਾਰਟਨ ਦੇ ਵਿਦਿਆਰਥੀ ਸਾਂਤਾ ਕਲਾਜ਼ ਦੇ ਰੂਪ 'ਚ ਸਜੇ ਹੋਏ ਸਨ | ਸਕੂਲ ਡਾਇਰੈਕਟਰ ਸ੍ਰੀਮਤੀ ਸੁਸ਼ਮਾ ਹਾਂਡਾ ਨੇ ਇਸ ਮÏਕੇ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਦੀ ਪ੍ਰਸੰਸਾ ਕੀਤੀ¢ ਪਿ੍ੰਸੀਪਲ ਸ੍ਰੀਮਤੀ ਰਾਧਾ ਗੱਖੜ ਨੇ ਇਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ¢
ਇਨੋਸੈਂਟ ਹਾਰਟਸ ਸਕੂਲਾਂ 'ਚ
ਜਲੰਧਰ- ਇੰਨੋਸੈਂਟ ਹਾਰਟਸ ਸਕੂਲਾਂ ਦੇ ਗ੍ਰੀਨ ਮਾਡਲ ਟਾਊਨ, ਲੋਹਾਰਾਂ ਕੈਂਟ.-ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ ਰੋਡ ਦੇ ਸਾਰੇ ਕੈਂਪਸਾਂ 'ਚ ਕਿ੍ਸਮਸ ਦਾ ਤਿਉਹਾਰ ਮਨਾਇਆ ਗਿਆ | ਜਸ਼ਨਾਂ ਦੀ ਸ਼ੁਰੂਆਤ ਪ੍ਰੀ-ਪ੍ਰਾਈਮਰੀ ਵਿਭਾਗ ਨਾਲ ਹੋਈ, ਜਿੱਥੇ ਪ੍ਰੀ-ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਬਲੂਮਿੰਗ ਬਡਜ਼ ਨੇ ਮਸੂਮੀਅਤ ਅਤੇ ਖ਼ੁਸ਼ੀ ਨਾਲ ਕਿ੍ਸਮਸ ਮਨਾਇਆ | ਕੈਂਪਸਾਂ ਨੂੰ ਤਾਰਿਆਂ, ਤੋਹਫ਼ਿਆਂ ਅਤੇ ਸੁੰਦਰ ਤਰੀਕੇ ਨਾਲ ਸਜੇ ਕਿ੍ਸਮਸ ਟਰੀਆਂ ਨਾਲ ਸਜਾਇਆ ਗਿਆ | ਨੰਨੇ੍ਹ ਬੱਚਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਅਤੇ ਸੰਤਾ ਕਲਾਜ਼ ਦੀ ਕਥਾ ਬਾਰੇ ਜਾਣੂ ਕਰਵਾਇਆ ਗਿਆ | ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ (ਕਲਾਈਮਟ ਐਕਸ਼ਨ) ਦੇ ਅਨੁਕੂਲ ਆਯੋਜਿਤ ਰਚਨਾਤਮਿਕ ਅਤੇ ਪਰਿਆਵਰਨ-ਮਿੱਤਰ ਕ੍ਰਿਸਮਸ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲਿਆ | ਜਮਾਤ ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਨੇ ਹਾਊਸ ਮੈਨਟਰਾਂ ਦੀ ਰਹਿਨੁਮਾਈ ਅਤੇ ਸਾਥੀਆਂ ਦੇ ਸਹਿਯੋਗ ਨਾਲ 'ਡਿਲੀਕੇਸੀਜ਼ ਫ਼ਾਰ ਸਵੀਟ ਟੂਥ' ਨਾਮਕ ਅੰਤਰ-ਹਾਊਸ ਡੈਜ਼ਰਟ-ਮੇਕਿੰਗ ਗਤੀਵਿਧੀ ਵਿੱਚ ਉਤਸ਼ਾਹ ਨਾਲ ਭਾਗ ਲਿਆ |
ਆਈਵੀ ਵਰਲਡ ਸਕੂਲ
ਜਲੰਧਰ- ਆਈਵੀ ਵਰਲਡ ਸਕੂਲ ਜਲੰਧਰ ਵਿਖੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ¢ ਸਮਾਰੋਹ ਦੀ ਸ਼ੁਰੂਆਤ ਵਿਸ਼ੇਸ਼ ਪ੍ਰਾਰਥਨਾ ਨਾਲ ਹੋਈ, ਜਿਸ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਮਹਾਨਤਾ ਅਤੇ ਉਨ੍ਹਾਂ ਦੇ ਪ੍ਰੇਮ, ਦਇਆ ਤੇ ਤਿਆਗ ਦੇ ਸੁਨੇਹੇ ਨੂੰ ਯਾਦ ਕੀਤਾ ਗਿਆ¢ ਨਿੱਕੇ ਵਿਦਿਆਰਥੀਆਂ ਨੇ ਸਾਂਤਾ ਕਲਾਜ਼ ਦਾ ਰੂਪ ਧਾਰਨ ਕਰਕੇ ਸਭ ਨੂੰ ਖ਼ੁਸ਼ੀਆਂ ਅਤੇ ਤੋਹਫ਼ੇ ਵੰਡੇ¢ ਇਸ ਮÏਕੇ ਪਿਆਰ, ਸ਼ਾਂਤੀ, ਆਪਸੀ ਸਦਭਾਵਨਾ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਉਭਾਰਿਆ ਗਿਆ ¢ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਕਿਹਾ ਕਿ ਕ੍ਰਿਸਮਸ ਸਾਨੂੰ ਸੇਵਾ, ਨਿਸ਼ਕਾਮ ਪ੍ਰੇਮ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਪਾਠ ਪੜ੍ਹਾਉਂਦਾ ਹੈ¢
ਸੈਂਟ ਸੋਲਜਰ ਗਰੁੱਪ ਦੀਆਂ ਵੱਖ-ਵੱਖ ਸ਼ਾਖਾਵਾਂ 'ਚ
ਜਲੰਧਰ-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਕ੍ਰਿਸਮਸ ਦਿਵਸ ਮਨਾਇਆ, ਜਿਸ 'ਚ ਗਰੁੱਪ ਦੇ ਚੇਅਰਮੈਨ ਸ੍ਰੀ ਅਨਿਲ ਚੋਪੜਾ, ਵਾਈਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਅਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਜਲੰਧਰ ਦੀ ਮਾਨ ਨਗਰ ਬਰਾਂਚ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ¢ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸਾਂਤਾ ਕਲਾਜ਼ ਅਤੇ ਪਰੀਆਂ ਦੇ ਰੂਪ ਵਿੱਚ ਸਜੇ ਹੋਏ ਸ਼ਰਧਾਲੂਆਂ ਨੇ ਤਿਉਹਾਰ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ ਜਦੋਂ ਕਿ ਸ੍ਰੀਮਤੀ ਸੰਗੀਤਾ ਚੋਪੜਾ ਨੇ ਤੋਹਫ਼ੇ ਅਤੇ ਚਾਕਲੇਟ ਵੰਡੇ¢ ਚੇਅਰਮੈਨ ਅਨਿਲ ਚੋਪੜਾ ਨੇ ਏਕਤਾ, ਖ਼ੁਸ਼ੀ, ਸ਼ਾਂਤੀ ਅਤੇ ਭਾਈਚਾਰੇ ਦੀ ਮਹੱਤਤਾ 'ਤੇ ਜ਼ੋਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਜਾਰੀ ਅਗਲੀ ਖ਼ਬਰ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਸੀਨੀਅਰ ਵਰਗ ਦੇ ਕਲਾਕਾਰਾਂ ਨੇ ਬੰਨਿ੍ਹਆ ਰੰਗ
Ad Position 24
No active advertisement