ਕਿਸ਼ਨਗੜ੍ਹ, 24 ਦਸੰਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਂਝੇ ਤÏਰ 'ਤੇ ਗੁਰਦੁਆਰਾ ਸਿੰਘ ਸਭਾ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ¢ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਹਿਲਾਂ ਪੜਾਅ ਪਿੰਡ ਦੇ ਵਿਚਕਾਰ ਹੋਇਆ ਉਪਰੰਤ ਸ਼ਬਦ ਕੀਰਤਨ ਕਰਦੀਆਂ ਸੰਗਤਾਂ ਗੁਰਦੁਆਰਾ ਜੋਗੀ ਪੀਰ ਪਹੁੰਚੀਆਂ ਜਿੱਥੇ ਦੀਵਾਨ ਸਜਾਏ ਗਏ ਉਪਰੰਤ ਮੁਹੱਲਾ ਜੁਲਾਹਿਆਂ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ¢ ਆਖ਼ਰੀ ਪੜਾਅ 'ਚ ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਮੰਦਰ ਪਹੁੰਚਿਆ ਜਿਥੇ ਮੰਦਰ ਪ੍ਰਬੰਧਕਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ¢ ਵੱਖ-ਵੱਖ ਪੜਾਵਾਂ ਦÏਰਾਨ ਪ੍ਰਸਿੱਧ ਢਾਡੀ ਪਰਮਜੀਤ ਸਿੰਘ ਸਿਤਾਰਾ ਖਿੱਚੀਪੁਰ ਤੇ ਗੁਰਨਾਮ ਸਿੰਘ ਰਟÏਲ ਦੇ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ ¢ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਇਆ¢ ਇਸ ਮÏਕੇ ਸੂਬੇਦਾਰ ਦਰਸ਼ਨ ਸਿੰਘ, ਭਾਈ ਕੁਲਵੀਰ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ ਸੰਘਵਾਲ, ਨੰਬਰਦਾਰ ਜੋਰਾਵਰ ਸਿੰਘ, ਦਾਤਾਰ ਸਿੰਘ ਕਨੇਡਾ, ਜਸਕਰਨ ਸਿੰਘ ਸ਼ੈਲੂ, ਮੇਜਰ ਸਿੰਘ, ਗੁਰਨਾਮ ਸਿੰਘ, ਜਗਦੀਸ਼ ਸਿੰਘ ਫÏਜੀ, ਮਨਜਿੰਦਰ ਸਿੰਘ ਕੰਗ, ਭੁਪਿੰਦਰ ਸਿੰਘ, ਸੋਹਣ ਸਿੰਘ, ਦਲਜਿੰਦਰ ਸਿੰਘ, ਗੁਰਮੇਲ ਸਿੰਘ ਗੇਲੀ, ਅਵਤਾਰ ਸਿੰਘ, ਬਿੱਲੂ ਨੰਬਰਦਾਰ, ਜਗਦੀਸ਼ ਸਿੰਘ ਪੰਚ, ਰਮਿੰਦਰ ਸਿੰਘ, ਡਾ. ਪ੍ਰਗਟ ਸਿੰਘ, ਕੁਲਵਿੰਦਰ ਸਿੰਘ ਬਾਬਾ, ਹਰਮਨਦੀਪ ਸਿੰਘ ਕਿੰਮੀ, ਮਨੀ, ਨਵਾਬ ਸਿੰਘ ਲਕਸ਼ਦੀਪ ਆਦਿ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ¢