ਗੁਰਾਇਆ, 24 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਵਾਈ ਐਫ ਸੀ ਰੁੜਕਾ ਕਲਾਂ ਵਲੋਂ 13ਵੀਂ ਐਜੂਕੇਸ਼ਨਲ ਫੁੱਟਬਾਲ ਲੀਗ ਆਪਣੇ ਛੇਵੇਂ ਚਰਨ ਦੇ ਮੁਕਾਬਲਿਆ 'ਚ ਦਾਖਲ ਹੋ ਚੁੱਕੀ ਹੈ | ਜਿਸ ਤਹਿਤ ਛੇਵੇਂ ਪੜਾਅ ਦੇ ਮੁਕਾਬਲੇ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਫੁੱਟਬਾਲ ਮੈਚ ਕਰਵਾਏ ਗਏ,ਜਿਸ ਵਿੱਚ ਉਮਰ ਵਰਗ-8 ਜਗਤਪੁਰ ਤੇ ਰੁੜਕਾ ਕਲਾਂ (ਏ)4-3, ਜਗਤਪੁਰ ਤੇ ਰੁੜਕਾ ਕਲਾਂ (ਬੀ) 6-0, ਜਗਤਪੁਰ ਤੇ ਪਾਸਲਾ 9-0, ਰੁੜਕਾ ਕਲਾਂ (ਏ) ਤੇ ਪਾਸਲਾ 3-0, ਰੁੜਕਾ ਕਲਾਂ (ਬੀ) ਤੇ ਪਾਸਲਾ 8-0, ਰੁੜਕਾ ਕਲਾਂ (ਏ) ਤੇ ਰੁੜਕਾ ਕਲਾਂ(ਬੀ) 5-5, ਉਮਰ ਵਰਗ-10 ਸਾਲ ਲੜਕਿਆਂ ਰੁੜਕਾ ਕਲਾਂ ਤੇ ਢੀਡਸਾਂ 3-0, ਜਗਤਪੁਰ ਤੇ ਢੀਂਡਸਾ 3-0, ਰੁੜਕਾ ਕਲਾਂ (ਏ) ਤੇ ਜਗਤਪੁਰ 11-0, ਜਗਤਪੁਰ ਤੇ ਰੁੜਕਾ ਕਲਾਂ (ਏ) 3-0, ਢੀਡਸਾ ਤੇ ਪਾਸਲਾ 4-0 ਨਾਲ ਜੇਤੂ ਰਹੇ | ਇਸ ਦੇ ਨਾਲ ਹੀ ਉਮਰ ਵਰਗ-12 'ਚ ਈਸਪੁਰ ਤੇ ਜਗਤਪੁਰ 2-0, ਕਡਿਆਣਾ ਤੇ ਈਸਪੁਰ 1-1, ਕਡਿਆਣਾ ਤੇ ਜਗਤਪੁਰ 2-0, ਰੁੜਕਾ ਕਲਾਂ (ਬੀ) ਤੇ ਪਾਸਲਾ 5-0 ਜੇਤੂ ਰਹੇ | ਉਮਰ ਵਰਗ 14 ਸਾਲ ਲੜਕਿਆਂ ਵਿੱਚ ਈਸਪੁਰ ਤੇ ਜਗਤਪੁਰ 2-1, ਕਡਿਆਣਾ ਤੇ ਈਸਪੁਰ 4-0, ਕਡਿਆਣਾ ਤੇ ਜਗਤਪੁਰ 2-0, ਈਸਪੁਰ ਤੇ ਰੁੜਕਾ ਕਲਾਂ (ਬੀ) 4-0 , ਕਡਿਆਣਾ ਤੇ ਰੁੜਕਾ ਕਲਾਂ (ਬੀ)6-0, ਜੇਤੂ ਰਹੇ | ਉਮਰ ਵਰਗ-16 ਲੜਕਿਆ ਦੇ ਵੀ ਫੱਟਬਾਲ ਮੁਕਾਬਲੇ ਕਰਵਾਏ ਗਏ | ਜਿਸ ਵਿੱਚ ਰੁੜਕਾ ਕਲਾਂ (ਏ) ਤੇ ਢੀਡਸਾ 2-0, ਢੀਡਸਾ ਤੇ ਬੰਡਾਲਾ 1-0, ਰੁੜਕਾ ਕਲਾਂ (ਬੀ) ਤੇ ਪਾਸਲਾ 6-0, ਜਗਤਪੁਰ ਤੇ ਪਾਸਲਾ 5-0, ਜਗਤਪੁਰ ਤੇ ਰੁੜਕਾ ਕਲਾਂ (ਬੀ)2-0, ਇਸ ਦੇ ਨਾਲ ਹੀ ਉਮਰ ਵਰਗ-18 ਵਿੱਚ ਲੜਕਿਆਂ ਤੇ ਲੜਕੀਆਂ ਦੇ ਮੈਚ ਵੀ ਕਰਵਾਏ ਗਏ ਜਿਸ ਵਿੱਚ ਪਹਿਲਾ ਮੈਚ (ਲੜਕੇ) ਈਸਪੁਰ ਤੇ ਬੰੁਡਾਲਾ 1-0, ਈਸਪੁਰ ਤੇ ਰੁੜਕਾ ਕਲਾਂ 1-0 ਰਿਹਾ ਅਤੇ ਲੜਕੀਆਂ ਦੇ ਮੈਚ 'ਚ ਰੁੜਕਾ ਕਲਾਂ ਨੇ ਬੰਡਾਲਾ ਨੂੰ 3-0 ਨਾਲ ਹਰਾਇਆ ਅਤੇ ਮੈਚ ਆਪਣੇ ਨਾਮ ਕੀਤਾ | ਇਸ ਸਮੇਂ ਵਾਈ ਐਫ ਸੀ ਰੁੜਕਾ ਕਲਾਂ ਦਾ ਸਮੁੱਚਾ ਸਟਾਫ, ਕੋਚ, ਵਲੰਟੀਅਰ ਵੱਡੀ ਗਿਣਤੀ ਵਿੱਚ ਖਿਡਾਰੀ ਆਦਿ ਹਾਜ਼ਰ ਸਨ | ਇਸ ਮੌਕੇ ਤੇ ਰਵਿੰਦਰ ਸਿੰਘ ਸੰਧੂ (ਯੂਕੇ), ਜੋ ਕਿ ਕਾਫੀ ਸਮੇ ਤੋਂ ਵਾਈ. ਐਫ. ਸੀ. ਨਾਲ ਜੁੜੇ ਹੋਏ ਹਨ,ਨੇ ਮੈਚਾਂ 'ਤੇ ਉਚੇਚੇ ਤੌਰ 'ਤੇ ਪਹੁੰਚ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਆਪਣਾ ਆਸ਼ਿਰਵਾਦ ਦਿੱਤਾ | ਇਸ ਮੌਕੇ ਉਨ੍ਹਾਂ ਦੇ ਪਹੁੰਚਣ 'ਤੇ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਧੰਨਵਾਦ ਕੀਤਾ |