03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਡਿਜੀਟਲ ਅਰੈਸਟ ਅਤੇ ਸਾਈਬਰ ਅਪਰਾਧ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-12-2025

ਜਲੰਧਰ, 27 ਦਸੰਬਰ (ਚੰਦੀਪ ਭੱਲਾ)-ਪਿਛਲੇ ਕੁਝ ਸਮੇਂ ਤੋਂ ਡਿਜੀਟਲ ਅਰੈਸਟ ਕਰਕੇ ਠੱਗੀ ਦਾ ਕੰਮ ਕਾਫ਼ੀ ਚਰਚਾ 'ਚ ਚੱਲ ਰਿਹਾ ਹੈ ਤੇ ਕਈ ਲੋਕ ਖਾਸ ਕਰਕੇ ਵੱਡੇ ਲੋਕ ਵੀ ਇਸ ਨਾਲ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਇੱਥੋਂ ਤੱਕ ਕਿ ਸਾਬਕਾ ਪੁਲਿਸ ਅਧਿਕਾਰੀ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਤੱਕ ਇਸ ਤੋਂ ਨਹੀਂ ਬਚ ਸਕੇ ਹਨ ਤੇ ਕੁਝ ਲੋਕ ਇਸ ਨਾਲ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਸ਼ਰਮ ਨਾਲ ਨਾ ਤਾਂ ਸ਼ਿਕਾਇਤ ਦੇ ਸਕੇ ਤੇ ਨਾ ਹੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਹਨ,ਜਦੋਂ ਦੀ ਡਿਜੀਟਲ ਅਰੈਸਟ ਨਾਲ ਠੱਗੀਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਇਸ ਦੀ ਚਰਚਾ ਸ਼ੁਰੂ ਹੋਈ ਜਾਂ ਲੋਕ ਇਸ ਨਾਲ ਠੱਗੀ ਦਾ ਸ਼ਿਕਾਰ ਹੋਣੇ ਸ਼ੁਰੂ ਹੋਏ ਹਨ, ਸਰਕਾਰ ਨੇ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਤੇ ਨਾ ਹੀ ਕੋਈ ਵੀ ਪੁਲਿਸ ਕਿਸੇ ਨੂੰ ਇਸ ਤਰ੍ਹਾਂ ਡਿਜੀਟਲ ਅਰੈਸਟ ਕਰ ਰਹੀ ਹੈ ਇਸ ਦੇ ਬਾਅਦ ਵੀ ਲੋਕ ਜਾਗਰੂਕ ਹੋਣ ਦੀ ਥਾਂ ਨਕਲੀ ਪੁਲਿਸ ਅਧਿਕਾਰੀ, ਸੀ.ਬੀ.ਆਈ ਅਧਿਕਾਰੀਆਂ ਕੋਲ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਠੱਗੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਇੱਕ ਹੋਰ ਸਾਬਕਾ ਪੁਲਿਸ ਅਧਿਕਾਰੀ ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਜਾਗਰੂਕ ਕੀਤੇ ਜਾਣ ਤੋਂ ਬਾਅਦ ਵੀ ਲੋਕ ਆਤਮ ਵਿਸ਼ਵਾਸ ਦੀ ਕਮੀ ਜਾਂ ਡਰ ਕਰਕੇ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹੋ ਨਹੀਂ ਦਿਨੋਂ ਦਿਨ ਸਾਈਬਰ ਅਪਰਾਧ ਵੀ ਵਧਦਾ ਜਾ ਰਿਹਾ ਹੈ ਕਿਸੇ ਨੂੰ ਕਾਲ ਕਰਕੇ, ਮੈਸੇਜ ਭੇਜ ਕੇ ਜਾਂ ਲਿੰਕ ਭੇਜ ਕੇ ਲੋਕਾਂ ਨੂੰ ਸਾਈਬਰ ਅਪਰਾਧੀਆਂ ਵਲੋਂ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਦੋਂ ਇਸ ਤਰ੍ਹਾਂ ਦੀ ਕਿਸੇ ਅਣਜਾਣ ਲਿੰਕ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਫ਼ੋਨ ਹੈਕ ਹੋ ਜਾਂਦਾ ਹੈ ਤੇ ਸਾਰਾ ਡਾਟਾ ਹੈੱਕਰ ਕੋਲ ਚਲਾ ਜਾਂਦਾ ਹੈ ਤੇ ਨਾ ਹੀ ਹੈੱਕਰ ਉਸ ਵੇਲੇ ਵਿਅਕਤੀ ਦਾ ਬੈਂਕ ਖਾਤਾ ਖ਼ਾਲੀ ਕਰ ਦਿੰਦੇ ਹਨ ਤੇ ਇਹ ਲੋਕ ਦਿਨੋਂ ਦਿਨ ਪੁਲਿਸ ਦੀ ਪਹੁੰਚ ਅਤੇ ਸਮਝ ਤੋਂ ਵੀ ਪਰੇ ਹੁੰਦੇ ਜਾ ਰਹੇ ਹਨ। ਇਸੇ ਤਰ੍ਹਾਂ ਕੁਝ ਮਹਿਲਾਵਾਂ ਵਲੋਂ ਵੀ ਆਪਣੇ ਗਰੋਹ ਦੇ ਮੈਂਬਰਾਂ ਨਾਲ ਮਿਲ ਕੇ ਲੋਕਾਂ ਨੂੰ ਵੀਡੀਓ ਕਾਲਿੰਗ ਕਰਕੇ ਤਰ੍ਹਾਂ-ਤਰ੍ਹਾਂ ਨਾਲ ਠੱਗੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਇਸ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ। ਹਾਲ ਹੀ 'ਚ ਈ.ਡੀ ਵੱਲੋਂ ਲੁਧਿਆਣਾ ਦੇ ਓਸਵਾਲ ਗਰੁੱਪ ਦੇ ਮਾਲਕ ਐੱਸ.ਪੀ.ਓਸਵਾਲ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਕਰਨ ਵਾਲੇ ਗਰੁੱਪ ਦੀ ਇੱਕ ਮੈਂਬਰ ਰੂਮੀ ਕਾਲਿਤਾ ਨੂੰ ਟਰਾਂਜ਼ਿਟ ਰਿਮਾਂਡ 'ਤੇ ਲਿਆ ਕੇ 10 ਦਿਨ ਦਾ ਈ.ਡੀ ਵਲੋਂ ਰਿਮਾਂਡ ਹਾਸਿਲ ਕੀਤਾ ਗਿਆ। ਇਸ ਦੌਰਾਨ ਈ.ਡੀ ਨੂੰ ਪਤਾ ਲੱਗਾ ਕਿ ਇਹ 7 ਕਰੋੜ ਰੁਪਇਆਂ ਦੋ ਖਾਤਿਆਂ 'ਚ ਟਰਾਂਸਫ਼ਰ ਕੀਤਾ ਗਿਆ ਸੀ ਤੇ ਇਸ ਸੰਬੰਧੀ ਸਬੂਤ ਵੀ ਪੇਸ਼ ਕੀਤੇ ਗਏ।
ਕੀ ਕਹਿੰਦੇ ਹਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈ ਤੇ ਅਜਿਹੀਆਂ ਕਈ ਘਟਨਾਵਾਂ ਉਨ੍ਹਾਂ ਦੇ ਵੀ ਧਿਆਨ 'ਚ ਵੀ ਆਈਆਂ ਹਨ ਤੇ ਪੁਲਿਸ ਦਾ ਸਾਈਬਰ ਅਪਰਾਧ ਰੋਕਣ ਸੰਬੰਧੀ ਸੈੱਲ ਇਸ 'ਤੇ ਸਖ਼ਤ ਨਿਗਰਾਨੀ ਰੱਖ ਕੇ ਕੰਮਕਾਜ ਕਰ ਰਿਹਾ ਹੈ ਤੇ ਅਜਿਹੇ ਕਈ ਸਾਈਬਰ ਅਪਰਾਧੀਆਂ ਨੂੰ ਪੰਜਾਬ ਪੁਲਿਸ ਵਲੋਂ ਕਾਬੂ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅਪਰਾਧੀਆਂ ਖ਼ਿਲਾਫ਼ ਵੱਡੀ ਮੁਹਿੰਮ ਚਲਾ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਈਬਰ ਅਪਰਾਧ ਅਤੇ ਇਸ ਤਰ੍ਹਾਂ ਦੇ ਡਿਜੀਟਲ ਅਰੈਸਟ ਸੰਬੰਧੀ ਘਟਨਾਵਾਂ ਨੂੰ ਰੋਕਣ ਲਈ ਆਪ ਵੀ ਜਾਗਰੂਕ ਹੋਣਾ ਪਵੇਗਾ ਤੇ ਇਸ ਦੇ ਖ਼ਾਤਮੇ ਲਈ ਲੋਕਾਂ ਨੂੰ ਪੁਲਿਸ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਕੀ ਕਹਿੰਦੇ ਹਨ ਵਕੀਲ ਅਜੇ ਪਠਾਨੀਆ
ਇਸ ਸੰਬੰਧੀ ਗੱਲਬਾਤ ਕਰਕੇ ਹੋਏ ਈ.ਡੀ ਦੇ ਵਕੀਲ ਅਜੇ ਪਠਾਨੀਆ ਜੋ ਕਿ ਹਾਲ ਹੀ ਓਸਵਾਲ ਗਰੁੱਪ ਦੇ ਮਾਲਕ ਨਾਲ ਹੋਈ ਠੱਗੀ ਦੇ ਮਾਮਲੇ 'ਚ ਅਦਾਲਤ 'ਚ ਈ.ਡੀ ਵਲੋਂ ਪੇਸ਼ ਹੋਏ, ਉਨ੍ਹਾਂ ਦੱਸਿਆ ਕਿ ਡਿਜੀਟਲ ਅਰੈਸਟ ਨਾਂਅ ਦੀ ਕੋਈ ਗੱਲਬਾਤ ਨਹੀਂ ਹੈ ਤੇ ਲੋਕਾਂ ਨੂੰ ਇਸ ਲਈ ਆਪ ਹੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸਾਈਬਰ ਅਪਰਾਧ ਤੋਂ ਵੀ ਬਚਣ ਲਈ ਕਿਹਾ ਤੇ ਨਾਲ ਹੀ ਇਹ ਵੀ ਕਿਹਾ ਕਿ ਹੁਣ ਸਾਈਬਰ ਅਪਰਾਧ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤੇ ਆਮ ਲੋਕਾਂ ਦੇ ਨਾਲ-ਨਾਲ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਸ੍ਰੀ ਪਠਾਨੀਆ ਨੇ ਕਿਹਾ ਕਿ ਸਰਕਾਰ ਅਤੇ ਬੈਂਕਾਂ ਵੱਲੋਂ ਡਿਜੀਟਲ ਅਰੈਸਟ ਸੰਬੰਧੀ ਹਰ ਰੋਜ਼ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੇਕਰ ਇਸ ਤਰ੍ਹਾਂ ਦੀ ਕੋਈ ਵੀ ਕਾਲ ਜਾਂ ਵੀਡੀਓ ਕਾਲ ਆਉਂਦੀ ਹੈ ਜਿਸ 'ਚ ਕੋਈ ਵੀ ਵਿਅਕਤੀ ਪੁਲਿਸ ਦੀ ਵਰਦੀ ਵਾਲੀ ਫ਼ੋਟੋ ਲਗਾ ਕੇ ਕਿਸੇ ਵੀ ਤਰ੍ਹਾਂ ਦੇ ਡਿਜੀਟਲ ਅਰੈਸਟ ਕਰਨ ਦੀ ਗੱਲਬਾਤ ਕਰਦਾ ਹੈ ਤੇ ਉਸ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਹੈ ਉਸ ਨੂੰ ਉਸੇ ਵੇਲੇ ਜਵਾਬ ਦਿਓ ਤੇ ਠੱਗੀਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਆਤਮ ਵਿਸ਼ਵਾਸ ਨਾਲ ਇਸ ਦਾ ਸਾਹਮਣਾ ਕਰੋਂ ਤਾਂ ਕਿ ਇਨ੍ਹਾਂ ਅਪਰਾਧਾਂ ਨੂੰ ਜੜੋਂ੍ਹ ਖ਼ਤਮ ਕੀਤਾ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਸਬ ਜੂਨੀਅਰ ਸਾਫਟ ਟੈਨਿਸ ਚੈਂਪੀਅਨਸ਼ਿਪ ਲਈ ਜੈਵੰਤ ਗਰੇਵਾਲ ਪੰਜਾਬ ਟੀਮ ਦੇ ਕਪਤਾਨ ਬਣੇ ਅਗਲੀ ਖ਼ਬਰ ਵਾਰਡ ਨੰਬਰ 60 'ਚ ਪਲਾਸਟਿਕ ਸਾੜਨ ਵਾਲਿਆਂ ਨੂੰ ਨਿਗਮ ਵਲੋਂ ਨੋਟਿਸ ਜਾਰੀ
Ad Position 24