03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਹਰਿਵੱਲਭ ਸੰਗੀਤ ਸੰਮੇਲਨ ਦੇ ਤੀਸਰੇ ਤੇ ਆਖ਼ਰੀ ਦਿਨ ਸਿਤਾਰ, ਤਬਲਾ, ਗਾਇਨ ਤੇ ਜੁਗਲਬੰਦੀ ਨੇ ਸਰੋਤਿਆਂ ਨੂੰ ਕੀਲਿਆ

Ad Position 21
No active advertisement
ਅਜੀਤ ਡੈਸਕ 29-12-2025
ਜਲੰਧਰ, 28 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉੱਤਰੀ ਭਾਰਤ ਦਾ ਪ੍ਰਸਿੱਧ ਸ਼ਾਸਤਰੀ ਸੰਗੀਤ ਦਾ ਮਹਾਂ ਕੁੰਭ 150ਵਾਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਰਵਾਇਤੀ ਅੰਦਾਜ਼ 'ਚ ਆਪਣੇ ਚਰਮ 'ਤੇ ਪਹੰੁਚ ਗਿਆ | ਦੇਰ ਰਾਤ ਤੱਕ ਚੱਲੇ ਇਸ ਸਮਾਗਮ 'ਚ ਕਲਾਕਾਰਾਂ ਨੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਡੀ ਗਿਣਤੀ 'ਚ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ | ਪਿਛਲੇ ਦੋ ਦਿਨ ਤੋਂ ਜਲੰਧਰ ਦੇ ਪ੍ਰਸਿੱਧ ਸ੍ਰੀ ਦੇਵੀ ਤਲਾਬ ਵਿਖੇ ਚੱਲ ਰਹੇ ਇਸ ਸੰਮੇਲਨ 'ਚ ਤੀਜੇ ਤੇ ਅੰਤਿਮ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰਆਤ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਪੇਸ਼ ਸਰਸਵਤੀ ਤੇ ਹਰਿਵੱਲਭ ਵੰਦਨਾ ਨਾਲ ਹੋਈ | ਉਪਰੰਤ ਪਿਛਲੇ ਸਾਲ ਦੀ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਜੇਤੂ ਸਹਿਜਦੀਪ ਸਿੰਘ ਨੇ ਸਿਤਾਰ 'ਤੇ ਆਪਣੀ ਕਲਾ ਦੇ ਜੌਹਰ ਦਿਖਾਏੇ, ਉਪਰੰਤ ਮੇਹਰ ਸਿੰਘ ਵਿਰਕ ਨੇ ਤਬਲਾ, ਡਾ. ਸੁਸ਼ਮਾ ਵਾਜਪੇਈ ਗਾਇਨ ਪੇਸ਼ ਕਰਕੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ, ਵਿਜੇ ਗਾਟੇ (ਤਬਲਾ), ਵਿਦਵਾਨ ਸੇਲਵਾ ਗਨੇਸ਼ (ਖੰਜ਼ੀਰਾ), ਨਵੀਨ ਸ਼ਰਮਾ (ਢੋਲਕ), ਸ਼ਿਖਰਨਾਦ ਕੁਰੈਸ਼ੀ (ਡੀਜੈਮਵੇ) ਸੁਰਨਜਨ ਖੰਡੇਲਕਰ ਨੇ ਗਾਇਨ ਅਤੇ ਅਭਿਸ਼ੋਕ ਸ਼ਿਕਰ ਦੀ ਸੁਰ ਅਤੇ ਤਾਲ ਦੀ ਜੁਗਲਬੰਦੀ ਨੇ ਸਰੋਤਿਆ ਝੂਮਣ ਲਾ ਦਿੱਤਾ, ਸ੍ਰੀਮਤੀ ਦਿਵਿਆ ਸ਼ਰਮਾ ਗਾਇਨ ਪੇਸ਼ ਕਰ ਕੇ ਆਪਣੀ ਕਲਾ ਦਾ ਪ੍ਰਦਰਸਨ ਕੀਤਾ, ਫਿਲ ਸਕਾਰਫ਼ ਤੇ ਪਿ੍ਅੰਕ ਕਿ੍ਸ਼ਨਾ ਸੈਕਸੋਫੋਨ ਜੁਗਲਬੰਦੀ ਪੇਸ਼ ਕਰ ਸਰੋਤਿਆਂ ਦਾ ਮਨ ਮੋਹ ਲਿਆ, ਕੈਵਾਲਿਆ ਕੁਮਾਰ ਗੌਰਵ ਨੇ ਗਾਇਨ ਪੇਸ਼ ਕਰ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ | ਅੰਤ 'ਚ ਸੰਜੀਵ ਅਭਿਆਂਕਰ ਨੇ ਗਾਇਨ ਪੇਸ਼ ਕਰਨਗੇ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸੰਗਤ ਰਾਮ ਡਾ. ਕੁਲਵਿੰਦਰ ਦੀਪ ਕੌਰ ਤੇ ਡਾ. ਪੂਨਮ ਸ਼ਰਮਾ ਵਲੋਂ ਨਿਭਾਈ ਗਈ | ਇਸ ਮÏਕੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ, ਮਹਾਂ ਸਭਾ ਦੇ ਚੇਅਰਮੈਨ ਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ, ਐਨ. ਜੈਡ. ਸੀ. ਸੀ. ਦੇ ਡਾਇਰੈਕਟਰ ਰਵਿੰਦਰ ਸ਼ਰਮਾ, ਨਗਰ ਨਿਗਮ ਦੀ ਜੁਆਇੰਟ ਕਮਿਸਨਰ ਮਨਦੀਪ ਕੌਰ (ਪੀ. ਸੀ. ਐਸ.), ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਪਿ੍ੰਸੀਪਲ ਪ੍ਰਦੀਪ ਭੰਡਾਰੀ, ਰਾਕੇਸ਼ ਥਾਪਰ ਤੋਂ ਇਲਾਵਾ ਮਹਾਂ ਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ, ਡਾਇਰੈਕਟਰ ਇੰਜ ਐੱਸ. ਐੱਸ. ਅਜ਼ੀਮਲ, ਜਨਰਲ ਸਕੱਤਰ ਦੀਪਕ ਬਾਲੀ, ਨਿਤਿਨ ਕਪੂਰ, ਸੰਗਤ ਰਾਮ, ਡਾ. ਅਰੁਣ ਮਿਸ਼ਰਾ, ਮਦਨ ਰਾਣਾ, ਰਾਕੇਸ਼ ਦਾਦਾ, ਤਜਿੰਦਰ ਸਿੰਘ ਭਸੀਨ, ਨਰਿੰਦਰ ਸਿੰਘ ਸੱਗੂ, ਅਸ਼ੋਕ ਉਪਾਧਿਆਇ, ਰਮੇਸ਼ ਮੋਦਗਿਲ, ਪੰਡਤ ਰਮਾਂਕਾਤ ਜਗਦੀਪ ਬਾਵਰਾ, ਜਤਿੰਦਰਪਾਲ ਸਿੰਘ ਮਝੈਲ, ਡਾ. ਗੀਤਾ ਬਾਵਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੋਹਾੜ ਦੀ ਅਗਵਾਈ ਹੇਠ ਹਲਕਾ ਕਰਤਾਰਪੁਰ ਦੀ ਮੀਟਿੰਗ ਅਗਲੀ ਖ਼ਬਰ ਧੁੰਦ ਕਾਰਨ ਕਈ ਥਾਵਾਂ 'ਤੇ ਵਾਪਰੇ ਹਾਦਸੇ, ਇਕ ਦੀ ਮੌਤ
Ad Position 24