ਜਲੰਧਰ, 28 ਦਸੰਬਰ (ਪਵਨ ਖਰਬੰਦਾ)-ਪੰਜਾਬੀ ਸਾਹਿਤਕ ਹਲਕਿਆਂ 'ਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਗਿਆਨੀ ਨਾਜਰ ਸਿੰਘ (80) ਬੀਤੀ 24 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ ਹਨ | ਸਾਦੇ ਜੀਵਨ ਤੇ ਮਹਾਨ ਸੋਚ ਦੇ ਧਾਰਨੀ ਗਿਆਨੀ ਨਾਜਰ ਸਿੰਘ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਕਾਫ਼ੀ ਯੋਗਦਾਨ ਪਾਇਆ | ਚੇਤੰਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨਾਜਰ ਸਿੰਘ ਹੋਰਾਂ ਦੀ ਅੰਤਿਮ ਅਰਦਾਸ 2 ਜਨਵਰੀ 2026 ਨੂੰ ਬਸਤੀ ਜੋਧੇਵਾਲ ਲੁਧਿਆਣਾ ਵਿਖੇ ਹੋਵੇਗੀ ਜਿਥੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੇ ਸਹਿਯੋਗ ਨਾਲ ਗਿਆਨੀ ਨਾਜਰ ਸਿੰਘ ਦੀ ਪੁਸਤਕ 'ਪੰਜਾਬੀ ਦਾ ਮੁੱਢ' ਦਾ ਦੂਜਾ ਐਡੀਸ਼ਨ ਵੀ ਜਾਰੀ ਕੀਤਾ ਜਾਵੇਗਾ |