03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ 'ਚ ਟੁੱਟ ਸ਼ੇਰ ਸਿੰਘ ਵਿਖੇ ਸਿਲਾਈ ਸੈਂਟਰ ਸ਼ੁਰੂ

Ad Position 21
No active advertisement
ਅਜੀਤ ਡੈਸਕ 29-12-2025
ਸ਼ਾਹਕੋਟ, 28 ਦਸੰਬਰ (ਸੁਖਦੀਪ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ (ਰਜਿ.) ਪੰਜਾਬ ਵਲੋਂ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਰਹੇਲੂ ਦੀ ਅਗਵਾਈ 'ਚ ਸ਼ਾਹਕੋਟ ਦੇ ਪਿੰਡ ਟੁੱਟ ਸ਼ੇਰ ਸਿੰਘ ਵਿਖੇ ਸਿਲਾਈ ਸੈਂਟਰ ਸ਼ੁਰੂ ਕੀਤਾ | ਇਸ ਮੌਕੇ ਸਿਲਾਈ ਟੀਚਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਲੜਕੀਆਂ ਸਿਲਾਈ ਸਿੱਖਣ ਦਾ ਸ਼ੌਕ ਰੱਖ ਰਹੀਆਂ ਹਨ, ਜਿਨ੍ਹਾਂ ਵਲੋਂ ਆਪਣੇ ਨਾਂਅ ਲਿਖਵਾ ਦਿੱਤੇ ਗਏ ਹਨ | ਪ੍ਰਧਾਨ ਦਵਿੰਦਰ ਸਿੰਘ ਰਹੇਲੂ ਨੇ ਦੱਸਿਆ ਕਿ ਪਿੰਡ 'ਚ ਇਹ ਸੈਂਟਰ ਤੀਸਰੀ ਵਾਰ ਚਲਾਇਆ ਜਾ ਰਿਹਾ ਹੈ, ਜਿਸ ਵਿਚ 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਦਿੱਤੇ ਜਾਣਗੇ | ਇਸ ਮੌਕੇ ਪ੍ਰੀਤੀ ਰੱਤੂ, ਅਨੂੰ, ਸੁਨੀਤਾ, ਕੁਲਵੀਰ ਕੌਰ, ਜਸਵਿੰਦਰ ਕੌਰ, ਪ੍ਰਭਜੋਤ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਦਲਜੀਤ ਕੌਰ, ਨੀਲਮ ਰੱਤੂ, ਤਾਨੀਆ ਮਹਿਰਾ, ਕੁਲਦੀਪ ਕੌਰ, ਜਸਪਾਲ ਰੱਤੂ ਪੰਚ, ਸੁਰਿੰਦਰ ਸਿੰਘ ਸ਼ਾਹਕੋਟ, ਸੁਖਵਿੰਦਰ ਕੁਮਾਰ ਬਾਜਵਾ, ਹਰਜਿੰਦਰ ਸਿੰਘ ਪੰਚ, ਜਗਸੀਰ ਸਿੰਘ ਜੱਗਾ, ਦਲਬੀਰ ਸਿੰਘ ਪੰਚ, ਸਤਨਾਮ ਸਿੰਘ, ਚਰਨ ਸਿੰਘ ਵਿਰਦੀ, ਅਵਤਾਰ ਸਿੰਘ, ਦਿਲਬਾਗ ਸਿੰਘ, ਕੁਲਵਿੰਦਰ ਸਿੰਘ, ਸਿਕੰਦਰ ਸਿੰਘ, ਜਗਦੀਸ਼ ਰੱਤੂ, ਹਰਭਜਨ ਪੇਂਟਰ, ਹਰਭਜਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ ਤੋਂ ਕਈ ਉਡਾਣਾਂ ਵਿਚ ਹੋਈ ਦੇਰੀ ਅਗਲੀ ਖ਼ਬਰ ਬਿਜਲੀ ਸੋਧ ਬਿੱਲ, ਬੀਜ ਬਿੱਲ, ਕਿਰਤ ਕਾਨੂੰਨਾਂ ਤੇ ਮਨਰੇਗਾ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਮੋਟਰਸਾਈਕਲ ਮਾਰਚ
Ad Position 24