11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਜਿੰਮਖਾਨਾ ਲੇਡੀਜ਼ ਕਲੱਬ 'ਚ ਨਵੇਂ ਸਾਲ ਦੀਆਂ ਰੌਣਕਾ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਹਰਵਿੰਦਰ ਸਿੰਘ ਫੁੱਲ)-ਜਿੰਮਖਾਨਾ ਲੇਡੀਜ਼ ਕਲੱਬ ਵਲੋਂ ਕਲੱਬ ਦੀ ਜੁਆਇੰਟ ਵਾਈਸ ਪ੍ਰੈਜ਼ੀਡੈਂਟ ਪ੍ਰੀਤੀ ਬਾਜਵਾ ਦੀ ਯੋਗ ਅਗਵਾਈ 'ਚ ਸਕੱਤਰ ਸਰੁੱਚੀ ਕੱਕੜ ਤੇ ਉਨ੍ਹਾਂ ਦੀ ਟੀਮ ਵਲੋਂ ਨਵੇਂ ਸਾਲ ਦਾ ਪ੍ਰੋਗਰਾਮ ਕਲੱਬ ਦੇ ਵਿਹੜੇ 'ਚ ਬੜੇ ਉਤਸ਼ਾਹ ਨਾਲ ਮਨਾਇਆ | ਜਿਸ ਵਿਚ ਵੱਡੀ ਗਿਣਤੀ 'ਚ ਮੈਂਬਰਾਂ ਨੇ ਸ਼ਾਮਿਲ ਹੋ ਕੇ ਲਾਈਵ ਬੈਂਡ, ਤੰਬੋਲਾ ਤੇ ਹੋਰ ਗੇਮਾਂ ਦਾ ਭਰਪੂਰ ਅਨੰਦ ਮਾਣਿਆ | ਸਮਾਗਮ ਦੌਰਾਨ ਲੱਕੀ ਡਰਾਅ ਵੀ ਕੱਢੀ ਗਏ | ਮੈਂਬਰਾਂ ਨੇ ਖ਼ੁਸ਼ੀ ਖ਼ੁਸ਼ੀ 2025 ਨੂੰ ਅਲਵਿਦਾ ਅਤੇ 2026 ਦਾ ਭਰਪੂਰ ਸਵਾਗਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਪ੍ਰੀਤੀ ਬਾਜਵਾ ਨੇ ਸੁਚੱਜੇ ਢੰਗ ਨਾਲ ਆਯੋਜਿਤ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਗਮ ਦੇ ਅੰਤ ਸਕੱਤਰ ਸਰੁੱਚੀ ਕੱਕੜ ਨੇ ਵੀ ਟੀਮ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਟੀਮ ਤੇ ਮੈਂਬਰਾਂ ਦੁਆਰਾ ਮਿਲ ਕੇ 2026 ਦੇ ਸਵਾਗਤ ਲਈ ਇਕ ਵਿਸ਼ੇਸ਼ ਕੇਕ ਕੱਟਿਆ | ਇਸ ਮੌਕੇ ਜੁਆਇੰਟ ਸਕੱਤਰ ਮਨਿੰਦਰ ਧੀਮਾਨ, ਮਨੋਰੰਜਨ ਸਕੱਤਰ ਨੀਨਾ ਚੌਹਾਨ, ਜੁਆਇੰਟ ਮਨੋਰੰਜਨ ਸਕੱਤਰ ਵੰਦਨਾ ਕਾਲੀਆ, ਫੂਡ ਸਕੱਤਰ ਨੀਲਮ ਠਾਕੁਰ, ਜੁਆਇੰਟ ਫੂਡ ਸਕੱਤਰ ਲਲਿਤਾ ਗੁਪਤਾ, ਖ਼ਜ਼ਾਨਚੀ ਸ੍ਰੀਮਤੀ ਮਾਇਰ, ਸੰਗੀਤਾ ਮਹਿੰਦਰੂ ਤੋਂ ਇਲਾਵਾ ਕਾਰਜਕਾਰੀ ਮੈਂਬਰ ਸਨਾਵਰੀ ਢੰਡ, ਅੰਸ਼ੂ ਚੋਪੜਾ, ਪੂਜਾ ਚੋਪੜਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਰੇਗਾ ਵਰਕਰਜ਼ ਯੂਨੀਅਨ ਨੇ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬੇਕਾਬੂ ਹੋਈ ਬੱਸ ਡਿਵਾਇਡਰ 'ਤੇ ਚੜ੍ਹੀ, ਚਾਲਕ ਤੇ ਕੰਡਕਟਰ ਵਾਲ-ਵਾਲ ਬਚੇ
Ad Position 24