ਫਿਲੌਰ ਵਾਸੀਆਂ ਦੀ ਸਹੂਲਤ ਲਈ 16 ਤੋਂ 18 ਤੱਕ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਈਲ ਵੈਨ ਸਹੂਲਤ
ਜਲੰਧਰ, 10 ਸਤੰਬਰ (ਸ਼ਿਵ)-ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਲੋਂ ਫਿਲੌਰ ਅਤੇ ਆਸ-ਪਾਸ ਦੇ ਖੇਤਰਾਂ ਦੇ ਨਾਗਰਿਕਾਂ ਨੂੰ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਣ ਲਈ ਤਹਿਸੀਲ ਕੰਪਲੈਕਸ, ਫਿਲੌਰ ਵਿਖੇ ‘ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ’ ਤਾਇਨਾਤ ਕੀਤੀ ਗਈ ਹੈ। ਖ਼ੇਤਰੀ ਪਾਸਪੋਰਟ ਅਫਸਰ ਸ੍ਰੀ ਯਸ਼ ਪਾਲ ਨੇ ਦੱਸਿਆ ਕਿ ਇਹ ਮੋਬਾਈਲ ਵੈਨ 16 ਸਤੰਬਰ ਬੁੱਧਵਾਰ ਤੋਂ 18 ਸਤੰਬਰ ਸ਼ੁੱਕਰਵਾਰ ਤੱਕ ਉਪਲਬਧ ਰਹੇਗੀ।
ਜਲੰਧਰ, 10 ਸਤੰਬਰ (ਸ਼ਿਵ)-ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਲੋਂ ਫਿਲੌਰ ਅਤੇ ਆਸ-ਪਾਸ ਦੇ ਖੇਤਰਾਂ ਦੇ ਨਾਗਰਿਕਾਂ ਨੂੰ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਹੂਲਤ ਦੇਣ ਲਈ ਤਹਿਸੀਲ ਕੰਪਲੈਕਸ, ਫਿਲੌਰ ਵਿਖੇ ‘ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ’ ਤਾਇਨਾਤ ਕੀਤੀ ਗਈ ਹੈ। ਖ਼ੇਤਰੀ ਪਾਸਪੋਰਟ ਅਫਸਰ ਸ੍ਰੀ ਯਸ਼ ਪਾਲ ਨੇ ਦੱਸਿਆ ਕਿ ਇਹ ਮੋਬਾਈਲ ਵੈਨ 16 ਸਤੰਬਰ ਬੁੱਧਵਾਰ ਤੋਂ 18 ਸਤੰਬਰ ਸ਼ੁੱਕਰਵਾਰ ਤੱਕ ਉਪਲਬਧ ਰਹੇਗੀ। ਇਸ ਸਹੂਲਤ ਰਾਹੀਂ ਫਿਲੌਰ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਵਧੇਰੇ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਾਸਪੋਰਟ ਲਈ ਅਰਜ਼ੀ ਦੇਣ ਦੇ ਇੱਛੁਕ ਵਿਅਕਤੀ ਪਹਿਲਾਂ ਆਨਲਾਈਨ ਅਰਜ਼ੀ ਫਾਰਮ ਭਰਨ ਅਤੇ ਇਸ ਤੋਂ ਬਾਅਦ ਅਧਿਕਾਰਤ ਪਾਸਪੋਰਟ ਪੋਰਟਲ ਰਾਹੀਂ ਅਪਾਇੰਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਖੇਤਰੀ ਪਾਸਪੋਰਟ ਦਫ਼ਤਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਪ੍ਰਕਿਰਿਆ ਅਨੁਸਾਰ ਅਪਾਇੰਟਮੈਂਟ ਲੈ ਕੇ ਮੋਬਾਈਲ ਵੈਨ ਸੇਵਾ ਦਾ ਲਾਭ ਉਠਾਉਣ।