11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼ਿਵ ਰਾਮ ਕਲਾ ਮੰਚ ਵਲੋਂ ਰਾਮ ਲੀਲ੍ਹਾ ਦੀਆਂ ਰਿਹਰਸਲਾਂ ਸ਼ੁਰੂ

ਜਲੰਧਰ, 10 ਸਤੰਬਰ (ਸ਼ਿਵ)- ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮਲੀਲਾ ਕਮੇਟੀ, ਮਾਡਲ ਹਾਊਸ ਵਲੋਂ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਰਾਮ ਲੀਲ੍ਹਾ ਦੀਆਂ ਰਿਹਰਸਲਾਂ ਦੀ ਸ਼ੁਰੂਆਤ ਕੀਤੀ ਗਈ। ਪੰਡਿਤ ਮੇਘ ਰਾਜ ਸ਼ਾਸਤਰੀ ਨੇ ਵੈਦਿਕ ਰੀਤੀ-ਰਿਵਾਜਾਂ ਨਾਲ ਪੂਜਾ ਕਰਵਾਈ, ਉਪਰੰਤ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਜਲੰਧਰ, 10 ਸਤੰਬਰ (ਸ਼ਿਵ)- ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮਲੀਲਾ ਕਮੇਟੀ, ਮਾਡਲ ਹਾਊਸ ਵਲੋਂ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਰਾਮ ਲੀਲ੍ਹਾ ਦੀਆਂ ਰਿਹਰਸਲਾਂ ਦੀ ਸ਼ੁਰੂਆਤ ਕੀਤੀ ਗਈ। ਪੰਡਿਤ ਮੇਘ ਰਾਜ ਸ਼ਾਸਤਰੀ ਨੇ ਵੈਦਿਕ ਰੀਤੀ-ਰਿਵਾਜਾਂ ਨਾਲ ਪੂਜਾ ਕਰਵਾਈ, ਉਪਰੰਤ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਤੋਂ ਬਾਅਦ ਭਗਵਾਨ ਰਾਮ ਦੀ ਆਰਤੀ ਨਾਲ ਰਿਹਰਸਲਾਂ ਸ਼ੁਰੂ ਹੋਈਆਂ ਅਤੇ ਕਲਾਕਾਰਾਂ ਵਲੋਂ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਮੰਚ ਦੇ ਪ੍ਰਧਾਨ ਤੇ ਡਾਇਰੈਕਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਰਾਮ ਲੀਲ੍ਹਾ 10 ਤੋਂ 18 ਅਕਤੂਬਰ ਤੱਕ ਮਾਡਲ ਹਾਊਸ ਦੇ ਦੁਸਹਿਰਾ ਗਰਾਊਂਡ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਕਲਾਕਾਰਾਂ ਨੂੰ ਮਿਹਨਤ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਦੇ ਅਹੁਦੇਦਾਰਾਂ, ਕਲਾਕਾਰਾਂ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰ ਸ਼ਰਮਾ ਲੱਕੀ, ਵਿਕਰਮ ਸ਼ਰਮਾ, ਵਿਨੋਦ ਰੌਕਸੀ, ਹਰਿੰਦਰ ਸ਼ਰਮਾ, ਵਿਨੇ ਸ਼ਰਮਾ, ਹਰਜੀਵਨ ਗੋਗਨਾ, ਕੁਲਵਿੰਦਰ ਸਿੰਘ ਹੀਰਾ, ਵਿਸ਼ਾਲ ਭੱਲਾ, ਧੀਰਜ ਸਹਿਗਲ, ਸ਼ਿਵਮ ਕਾਲੀਆ, ਜਗਦੀਸ਼ ਬਿੱਟਾ, ਨਿਰਦੋਸ਼ ਕੁਮਾਰ, ਧੀਰਜ ਸਹਿਗਲ ਤੇ ਹੋਰ ਵੀ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਲੌਰ ਵਾਸੀਆਂ ਦੀ ਸਹੂਲਤ ਲਈ 16 ਤੋਂ 18 ਤੱਕ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਈਲ ਵੈਨ ਸਹੂਲਤ ਅਗਲੀ ਖ਼ਬਰ ਐਚ.ਐਮ.ਵੀ. ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ...
Ad Position 24