ਅੱਜ ਹੋਵੇਗਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਤੇ ਸਕੱਤਰ ਦਾ ਫੈਸਲਾ, ਵੱਖ-ਵੱਖ ਅਹੁਦਿਆਂ ਲਈ 28 ਉਮੀਦਵਾਰ ਚੋਣ ਮੈਦਾਨ ’ਚ
ਜਲੰਧਰ, 10 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ਦੀ ਚੋਣ ਲਈ ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਵੇਗਾ ਜੋ ਕਿ ਸ਼ਾਮ 4 ਵਜੇ ਤੱਕ ਚੱਲੇਗਾ, ਜਦੋਂਕਿ ਦੁਪਹਿਰ 1 ਤੋਂ 1.
ਜਲੰਧਰ, 10 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ਦੀ ਚੋਣ ਲਈ ਸ਼ੁੱਕਰਵਾਰ ਨੂੰ ਵੋਟਾਂ ਪੈਣਗੀਆਂ। ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋਵੇਗਾ ਜੋ ਕਿ ਸ਼ਾਮ 4 ਵਜੇ ਤੱਕ ਚੱਲੇਗਾ, ਜਦੋਂਕਿ ਦੁਪਹਿਰ 1 ਤੋਂ 1.30 ਵਜੇ ਤੱਕ ਅੱਧੇ ਘੰਟੇ ਲਈ ਖਾਣੇ ਦੀ ਬ੍ਰੇਕ ਹੋਵੇਗੀ। ਵੋਟਾਂ ਦੀ ਗਿਣਤੀ ਸ਼ਾਮ ਨੂੰ ਹੋਵੇਗੀ ਅਤੇ ਇਸੇ ਦਿਨ ਹੀ ਜੇਤੂਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ ਕੁੱਲ 28 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ਦੀ ਚੋਣ ਲਈ ਬਾਰ ਦੇ 3300 ਤੋਂ ਵੱਧ ਮੈਂਬਰਾਂ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਣ ਕਮੇਟੀ ਦੀ ਰਿਟਰਨਿੰਗ ਅਫਸਰ ਮਧੂ ਰਚਨਾ ਨੇ ਦੱਸਿਆ ਕਿ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿਚੋਂ ਪ੍ਰਧਾਨਗੀ ਦੇ ਅਹੁਦੇ ਲਈ 3 ਉਮੀਦਵਾਰਾਂ ’ਚ ਰਾਜਿੰਦਰ ਕੁਮਾਰ, ਰਤਨ ਦੂਆ ਤੇ ਤਰਸੇਮ ਸਿੰਘ ਟਾਕ, ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਕੁਨਾਲ ਗੋਇਲ ਤੇ ਸੰਨੀ ਕੁਮਾਰ , ਜੂਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ ਹਰਮਨਪ੍ਰੀਤ ਸਿੰਘ ਜੌਹਲ, ਪ੍ਰਦੀਪ ਕੁਮਾਰ ਸ਼ਰਮਾ ਤੇ ਰੋਬਿਨ ਸੇਠੀ, ਵਾਈਸ ਪ੍ਰਧਾਨ (ਮਹਿਲਾ) ਦੇ ਅਹੁਦੇ ਲਈ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ, ਸਕੱਤਰ ਦੇ ਅਹੁਦੇ ਲਈ ਅਮਰਿੰਦਰ ਸਿੰਘ ਥਿੰਦ ਤੇ ਰਾਕੇਸ਼ ਧੀਰ, ਜੁਆਇੰਟ ਸੈਕਟਰੀ ਦੇ ਅਹੁਦੇ ਲਈ ਧੀਰਜ ਕੁਮਾਰ ਭਗਤ ਤੇ ਕ੍ਰਿਸ਼ਨ ਕੁਮਾਰ ਸ਼ਰਮਾ, ਸਹਾਇਕ ਸਕੱਤਰ ਦੇ ਅਹੁਦੇ ਲਈ ਮਧੂ ਬਾਲਾ ਸ਼ਰਮਾ ਤੇ ਰਵੀਨਾ ਸੇਠੀ ਜਦੋਂਕਿ ਕਾਰਜਕਾਰੀ ਮੈਂਬਰਾਂ ਲਈ ਅਨੂ ਸੋਢੀ, ਅਪੂਰਵਾ ਬਖਸ਼ੀ, ਐਰਿਕ ਕੁਮਾਰ, ਅਸ਼ਵਨੀ ਦਾਦਰਾ, ਬਲਵਿੰਦਰ ਕੌਰ, ਹਿਤੇਨ, ਮਾਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਿਤ ਮਸੀਹ, ਰੋਹਨ ਕਾਂਤ ਤੇ ਤਜਿੰਦਰ ਸਿੰਘ ਸ਼ਾਮਲ ਹਨ। ਦੱਸਣਯੋਗ ਹੈ ਕਿ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੀ ਨਿਗਰਾਨੀ ਕਰਨ ਲਈ ਪਰਮਿੰਦਰ ਸਿੰਘ ਢਿੱਲੋਂ ਤੇ ਗੁਰਜੀਤ ਸਿੰਘ ਕਾਹਲੋਂ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੋਇਆ ਹੈ, ਜੋ ਇਸ ਦੀ ਰਿਪੋਰਟ ਬਾਰ ਕੌਂਸਲ ਨੂੰ ਦੇਣਗੇ।