11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ 'ਚ ਹੋਏ ਝਗੜੇ ਦੌਰਾਨ ਦੋਵੇਂ ਧਿਰਾਂ ਦੇ ਦਰਜਨ ਭਰ ਵਿਅਕਤੀ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਜਲੰਧਰ, 29 ਦਸੰਬਰ (ਐੱਮ. ਐੱਸ. ਲੋਹੀਆ)-ਪੱਛਮੀ ਹਲਕੇ 'ਚ ਰੋਜ਼ਾਨਾ ਲੜਾਈ-ਝਗੜੇ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੌਰਾਨ ਕਈ ਪਰਿਵਾਰਾਂ ਦਾ ਜਿੱਥੇ ਆਰਥਿਕ ਨੁਕਸਾਨ ਹੋ ਰਿਹਾ ਹੈ, ਉੱਥੇ ਉਨ੍ਹਾਂ ਦੇ ਮੈਂਬਰ ਵੀ ਜ਼ਖ਼ਮੀ ਹੋ ਰਹੇ ਹਨ | ਅਜਿਹਾ ਨਹੀਂ ਹੈ ਕਿ ਇਨ੍ਹਾਂ ਝਗੜਿਆਂ 'ਚ ਕਿਸੇ ਇਕ ਧਿਰ ਜਾਂ ਫਿਰਕੇ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ, ਬਲਕਿ ਖ਼ਰਾਬ ਹੋ ਰਹੇ ਮਾਹੌਲ ਨਾਲ ਹਰ ਕਿਸੇ ਨੂੰ ਆਰਥਿਕ ਤੇ ਜਾਨੀ ਨੁਕਸਾਨ ਤੱਕ ਝੱਲਣਾ ਪੈ ਰਿਹਾ ਹੈ | ਇਲਾਕੇ ਦੇ ਰਾਜਨੀਤਿਕ ਆਗੂ ਇਸ ਨੂੰ ਖੇਤਰ 'ਚ ਸ਼ਰੇਆਮ ਵਿੱਕ ਰਹੇ ਨਸ਼ੀਲੇ ਪਦਾਰਥਾਂ ਦਾ ਪ੍ਰਭਾਵ ਦੱਸ ਰਹੇ ਹਨ |
ਇਲਾਕਾ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਥਾਣਿਆਂ 'ਚ ਪੁਲਿਸ ਮੁਲਾਜ਼ਮਾਂ ਦੀ ਕਮੀ ਕਰਕੇ, ਕਿਤੇ ਵੀ ਪੀ. ਸੀ. ਆਰ. ਟੀਮਾਂ ਜਾਂ ਗਸ਼ਤ ਟੁਕੜੀਆਂ ਨਜ਼ਰ ਨਹੀਂ ਆਉਂਦੀਆਂ, ਜਿਸ ਕਰਕੇ ਅਪਰਾਧਿਕ ਵਿਅਕਤੀਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ | ਇਲਾਕਾ ਵਾਸੀ ਇਸ ਨੂੰ ਪੁਲਿਸ ਅਤੇ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਦੱਸ ਰਹੇ ਹਨ | ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਕ ਸਿਟੀ 'ਚ ਬੀਤੀ ਰਾਤ ਦੋ ਧਿਰਾਂ 'ਚ ਝਗੜਾ ਹੋ ਗਿਆ, ਜਿਸ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਸਰੇ 'ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ | ਸ਼ਰੇਆਮ ਹੋਈ ਬਦਮਾਸ਼ੀ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ |
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਆਏ ਪੁਲਿਸ ਅਧਿਕਾਰੀਆਂ ਨੇ ਇਕ ਔਰਤ ਦੇ ਬਿਆਨ ਲਏ ਹਨ, ਜਿਸ ਨੇ ਹਮਲਾਵਰਾਂ 'ਤੇ ਉਸ ਦੇ ਕੱਪੜੇ ਪਾੜਨ ਦਾ ਦੋਸ਼ ਲਗਾਇਆ ਹੈ | ਸ. ਘੁੰਮਣ ਨੇ ਕਿਹਾ ਕਿ ਇਸ ਝਗੜੇ ਦੌਰਾਨ ਦੋਵਾਂ ਧਿਰਾਂ ਦੇ ਕਰੀਬ ਦਰਜਨ ਭਰ ਵਿਅਕਤੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ 'ਚੋਂ ਵਰਿੰਦਰ ਨਾਂਅ ਦਾ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਇਲਾਕੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਕਮਿਸ਼ਨਰ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ, ਤਾਂ ਜੋ ਦਹਿਸ਼ਤ ਫੈਲਾਉਣ ਵਾਲੇ ਅਪਰਾਧਿਕ ਵਿਅਕਤੀਆਂ ਨੂੰ ਠੱਲ ਪਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 3 ਜਨਵਰੀ ਨੂੰ ਅਗਲੀ ਖ਼ਬਰ ਵਿਗੜ ਰਹੇ ਹਾਲਾਤ ਕਰਕੇ ਸੁਰੱਖਿਆ ਨੂੰ ਹੋਏ ਖ਼ਤਰੇ ਤੋਂ ਲੋਕ ਪ੍ਰੇਸ਼ਾਨ ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ 'ਚ ਹੋ...
Ad Position 24