11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੁ: ਬਾਬਾ ਯੋਗ ਧਿਆਨ ਵਿਖੇ 10 ਦਿਨਾ ਸ਼ਹੀਦੀ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਸ਼ਾਹਕੋਟ, 29 ਦਸੰਬਰ (ਦਲਜੀਤ ਸਿੰਘ ਸਚਦੇਵਾ)-ਪਿੰਡ ਬਾਜਵਾ ਖੁਰਦ (ਸ਼ਾਹਕੋਟ) 'ਚ ਗੁਰਦੁਆਰਾ ਧੰਨ-ਧੰਨ ਬਾਬਾ ਯੋਗ ਧਿਆਨ ਵਿਖੇ 10 ਦਿਨਾਂ ਸ਼ਹੀਦੀ ਸਮਾਗਮ ਕਰਵਾਇਆ | ਇਸ ਮੌਕੇ ਵੱਡੀ ਗਿਣਤੀ 'ਚ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਰੋਜ਼ਾਨਾਂ ਸ਼ਾਮ 6 ਵਜੇ ਤੋਂ 8 ਵਜੇ ਤੱਕ ਸੰਗਤਾਂ ਵਲੋਂ ਨਾਮ ਸਿਮਰਨ ਤੇ ਵਾਹਿਗੁਰੂ ਜਾਪ ਕੀਤਾ | ਇਸ ਮੌਕੇ ਛੋਟੇ ਬੱਚਿਆਂ ਵਲੋਂ ਧਾਰਮਿਕ ਕਵਿਤਾਵਾਂ ਤੇ ਵਾਰਾਂ ਪੇਸ਼ ਕੀਤੀਆਂ ਗਈਆਂ | ਨਿੱਕੇ-ਨਿੱਕੇ ਬੱਚਿਆਂ ਨੇ ਬੜੇ ਜੋਸ਼ ਤੇ ਦਰਦ ਭਰੀ ਆਵਾਜ਼ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਪ੍ਰਸੰਗ ਸੁਣਾਏ, ਜਿਸ ਨੇ ਸੰਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ | ਮੁੱਖ ਸੇਵਾਦਾਰ ਭਾਈ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਹ 10 ਦਿਨ ਸਾਨੂੰ ਸਾਡੇ ਮਹਾਨ ਸ਼ਹੀਦਾਂ ਦੀ ਯਾਦ ਦਿਵਾਉਂਦੇ ਹਨ, ਜਿਨ੍ਹਾਂ ਨੇ ਧਰਮ ਤੇ ਸੱਚ ਦੀ ਖਾਤਰ ਆਪਣੇ-ਆਪ ਨੂੰ ਕੁਰਬਾਨ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਸਾਡੇ ਬੱਚੇ ਆਪਣੇ ਅਮੀਰ ਵਿਰਸੇ ਨਾਲ ਜੁੜ ਸਕਦੇ ਹਨ | ਇਸ ਮੌਕੇ ਗੁਰਬਖ਼ਸ਼ ਸਿੰਘ, ਮਨਜੀਤ ਸਿੰਘ ਐੱਲ. ਆਈ. ਸੀ., ਜਸਬੀਰ ਸਿੰਘ ਅਰੋੜਾ, ਰਜਿੰਦਰ ਸਿੰਘ ਬਾਜਵਾ ਫੋਟੋ ਸਟੂਡੀਓ, ਹਰਜੀਤ ਸਿੰਘ, ਗੁਰਫਤਹਿ ਸਿੰਘ ਅਨੇਜਾ, ਪਰਮਿੰਦਰ ਸਿੰਘ, ਜਸਕਰਨ ਸਿੰਘ, ਬਲਵੀਰ ਸਿੰਘ, ਰੇਸ਼ਮ ਸਿੰਘ, ਪਾਲਸਾ ਚੱਠਾ, ਸੁਖਵਿੰਦਰ ਸਿੰਘ, ਅਜੀਤ ਸਿੰਘ, ਲਹਿੰਬਰ ਸਿੰਘ, ਬਖ਼ਤਾਵਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਜਿੰਦਰ ਸਿੰਘ ਜੱਕੋਪੁਰ ਨਮਿਤ ਪਾਠ ਦਾ ਭੋਗ ਅੱਜ ਅਗਲੀ ਖ਼ਬਰ ਗੁਰਾਇਆ ਪੁਲਿਸ ਵਲੋਂ ਬੈਂਕ ਮੈਨੇਜਰਾਂ ਨਾਲ ਮੀਟਿੰਗ ਕਰਕੇ ਕੀਤੀਆਂ ਸੁਰੱਖਿਆ ਲਈ ਹਦਾਇਤਾਂ
Ad Position 24