11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

'ਆਪ' ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵਲੋਂ ਇੰਪਲਾਈਜ਼ ਕਾਲੋਨੀ ਸ਼ਾਹਕੋਟ ਦਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਸ਼ਾਹਕੋਟ, 29 ਦਸੰਬਰ (ਸੁਖਦੀਪ ਸਿੰਘ)-ਇੰਪਲਾਈਜ਼ ਕਾਲੋਨੀ ਵੈਲਫੇਅਰ ਸੁਸਾਇਟੀ ਸ਼ਾਹਕੋਟ ਦੇ ਸੱਦੇ 'ਤੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਲੋਂ ਇੰਪਲਾਈਜ਼ ਕਾਲੋਨੀ ਸ਼ਾਹਕੋਟ ਦਾ ਦੌਰਾ ਕੀਤਾ, ਜਿਸ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੇ ਕਾਲੋਨੀ ਵਾਸੀਆਂ ਨੇ ਪਿੰਦਰ ਪੰਡੋਰੀ ਨੂੰ ਕਾਲੋਨੀ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਪਿੰਦਰ ਪੰਡੋਰੀ ਨੇ ਕਿਹਾ ਕਿ ਕਾਲੋਨੀ ਦੀਆਂ ਜੋ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ ਅਤੇ ਅਧੂਰੇ ਪਏ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ | ਉਨ੍ਹਾਂ ਇੰਪਲਾਈਜ਼ ਕਲੌਨੀ ਵੈਲਫੈਅਰ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਾਲੀਬਾਲ ਕਿੱਟ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਦੀਪਕ ਸ਼ਰਮਾ, ਐਡਵੋਕੇਟ ਕਮਲਜੀਤ ਸਿੰਘ ਸੁਖੀਜਾ, ਮਾਸਟਰ ਕੁਲਦੀਪ ਕੁਮਾਰ ਸਚਦੇਵਾ, ਅਮਿਤ ਸੇਠੀ, ਪੰਕਜ ਚੋਪੜਾ, ਰਕੇਸ਼ ਚਿਤਕਾਰਾ, ਕੁਲਜੀਤ ਸਿੰਘ ਪਨੇਸਰ, ਸੰਤੋਖ ਸਿੰਘ, ਸੀ. ਐਚ. ਟੀ. ਰਕੇਸ਼ ਖਹਿਰਾ, ਸੂਰਜ ਜੈਸਵਾਲ, ਰਾਹੁਲ ਪੰਡਿਤ ਪ੍ਰਧਾਨ ਦੁਸਹਿਰਾ ਕਮੇਟੀ, ਰਵੀ ਗੁਪਤਾ, ਹਰਮਨਪ੍ਰੀਤ ਸਿੰਘ, ਸੁਰਿੰਦਰ ਸਿੰਘ ਢੋਟ, ਸੋਨੂੰ, ਅਜ਼ਾਦ ਸਿੰਘ ਸਚਦੇਵਾ, ਡਾ. ਗੁਰਪ੍ਰੀਤ ਸਿੰਘ ਸਚਦੇਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਰੇਸ ਚਰਚ ਵੈਲਫੇਅਰ ਸੁਸਾਇਟੀ ਵਲੋਂ ਕਿ੍ਸਮਸ ਤੇ ਨਵੇਂ ਸਾਲ ਦੇ ਸੰਬੰਧ 'ਚ 'ਬੰਦਗੀ' ਸਮਾਗਮ ਅਗਲੀ ਖ਼ਬਰ ਐੱਮ. ਪੀ. ਔਜਲਾ ਤੇ ਵਿਧਾਇਕ ਪ੍ਰਗਟ ਸਿੰਘ ਵਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ
Ad Position 24