11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗਰੇਸ ਚਰਚ ਵੈਲਫੇਅਰ ਸੁਸਾਇਟੀ ਵਲੋਂ ਕਿ੍ਸਮਸ ਤੇ ਨਵੇਂ ਸਾਲ ਦੇ ਸੰਬੰਧ 'ਚ 'ਬੰਦਗੀ' ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਮਲਸੀਆਂ, 29 ਦਸੰਬਰ (ਸੁਖਦੀਪ ਸਿੰਘ)-ਗਰੇਸ ਚਰਚ ਵੈਲਫੇਅਰ ਸੁਸਾਇਟੀ (ਰਜਿ.) ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਲੋਂ ਪਾਸਟਰ ਕੁਲਵੰਤ ਮਸੀਹ ਦੀ ਅਗਵਾਈ 'ਚ ਵੱਡੇ ਦਿਨ (ਕਿ੍ਸਮਸ) ਤੇ ਨਵੇਂ ਸਾਲ ਦੇ ਸੰਬੰਧ 'ਚ ਬੰਦਗੀ ਸਮਾਗਮ ਕਰਵਾਇਆ | ਬੰਦਗੀ ਦੀ ਸ਼ੁਰੂਆਤ 'ਚ ਬ੍ਰਦਰ ਬਲਜੀਤ ਸਿੰਘ ਨੇ ਸੰਸਾਰ ਦੀ ਭਲਾਈ ਲਈ ਪ੍ਰਾਰਥਨਾ ਕੀਤੀ, ਉਪਰੰਤ ਪਾਸਟਰ ਕੁਲਵੰਤ ਮਸੀਹ ਨੇ ਬਾਈਬਲ 'ਚੋਂ ਪ੍ਰਵਚਨ ਕਰਦਿਆਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਇਸ ਕਰਕੇ ਆਏ ਕਿ ਪਾਪੀ ਇਨਸਾਨ ਨੂੰ ਪਾਪ ਦੀ ਮੁਆਫ਼ੀ ਦੇ ਕੇ ਪ੍ਰਮੇਸ਼ਵਰ ਦੇ ਨਾਲ ਮਿਲਾਇਆ ਜਾ ਸਕੇ | ਬੰਦਗੀ 'ਚ ਪੰਜਾਬ ਕਿ੍ਸਚਨ ਮੂਵਮੈਂਟ ਯੂਥ ਵਿੰਗ ਦੇ ਪ੍ਰਧਾਨ ਸੁਧੀਰ ਨਾਹਰ, ਸਰਪੰਚ ਫਿਰੋਜ਼, ਸਰਪੰਚ ਜਸਵਿੰਦਰ, ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ ਏ. ਐਸ. ਆਈ. ਜਗਤਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਵਧਾਈ ਦਿੱਤੀ | ਸੈਮਪੋਲ ਵਰਸ਼ਿਪ ਟੀਮ ਅਤੇ ਵਰਸ਼ਿਪਰ ਪਾਸਟਰ ਸੁਰਜੀਤ ਸੋਨੂੰ, ਸਟੀਫ਼ਨ ਮਸੀਹ, ਸਿਸਟਰ ਰੇਖਾ, ਕਿ੍ਸਟੀਨਾ, ਰਬੀਕਾ, ਮੋਨਾ, ਬਲਜੀਤ ਸਿੰਘ, ਪ੍ਰਵੇਸ਼ ਮਸੀਹ ਜਲੰਧਰ ਆਦਿ ਨੇ ਭਜਨਾ-ਗੀਤਾਂ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਨਗਾਣ ਕੀਤਾ | ਪ੍ਰਬੰਧਕਾਂ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ | ਇਸ ਮੌਕੇ ਗੁਰਪ੍ਰੀਤ ਕੁਮਾਰ ਢੱਕ ਪੰਡੋਰੀ, ਜੋਨ ਜਰਮਨੀ, ਮੰਗਾ ਭੋਇਪੁਰ, ਜਗਦੀਪ ਜੱਗੀ, ਪਾਸਟਰ ਸੰਦੀਪ ਕਿਲੀ, ਪਾਸਟਰ ਅਮਰੀਕ ਸਿੰਘ, ਪਾਸਟਰ ਡੈਨੀਅਲ ਕਾਂਗਣਾ, ਪਾਸਟਰ ਡੈਲਵਿਨ ਡੇਵਿਡ, ਬਲਜੀਤ ਬੱਬੂ, ਈਸਾ ਚਰਨ, ਲੱਕੀ ਜਲੰਧਰ, ਹਾਕਮ ਜਲੰਧਰ, ਸੁੱਖੀ ਜਲੰਧਰ, ਸਾਹਿਲ ਮਲਸੀਆਂ, ਦਾਊਦ, ਸਾਬਕਾ ਮੈਂਬਰ ਪੰਚਾਇਤ ਮੰਗਾ ਕੋਟਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਜਗਤ ਮਾਤਾ 'ਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ 'ਆਪ' ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵਲੋਂ ਇੰਪਲਾਈਜ਼ ਕਾਲੋਨੀ ਸ਼ਾਹਕੋਟ ਦਾ ਦੌਰਾ
Ad Position 24