01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੇਅਰ ਵਲੋਂ ਫੁੱਟਬਾਲ ਚੌਕ ਤੋਂ ਨਵੀਆਂ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਸ਼ਿਵ)-ਸ਼ਹਿਰ ਵਿਚ ਰੌਸ਼ਨੀ ਪ੍ਰਬੰਧ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਇੱਕ ਹੋਰ ਕਦਮ ਚੁੱਕਦਿਆਂ ਅੱਜ ਬਸਤੀ ਨੌਂ ਸਥਿਤ ਫੁੱਟਬਾਲ ਚੌਕ ਤੋਂ ਅੱਡਾ ਬਸਤੀ ਗੁਜਾਂ ਤੱਕ ਨਵੀਆਂ ਸਟਰੀਟ ਲਾਈਟਾਂ ਲਗਾਉਣ ਦੇ ਕੰਮ ਦਾ ਸ਼ੁਭਾਰੰਭ ਮੇਅਰ ਵਨੀਤ ਧੀਰ ਵਲੋਂ ਕੀਤਾ ਗਿਆ | ਇਸ ਮੌਕੇ ਬਸਤੀ ਨੌਂ ਦੀਆਂ ਵੱਖ-ਵੱਖ ਸਪੋਰਟਸ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵਲੋਂ ਮੇਅਰ ਦਾ ਭਰਪੂਰ ਸਵਾਗਤ ਕੀਤਾ ਗਿਆ | ਇਸ ਸਮਾਗਮ ਦੌਰਾਨ ਖ਼ਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੁੱਲ ਭਗਤ ਵੀ ਮੌਜੂਦ ਰਹੇ | ਇਸ ਮੌਕੇ ਕੌਂਸਲਰ ਹਰਜਿੰਦਰ ਲਾਡਾ, ਕੇਸਰੀ ਵਰਮਾ, ਚੇਅਰਮੈਨ ਨਿਤਿਨ ਮਹਾਜਨ, ਵਾਈਸ ਚੇਅਰਮੈਨ ਕਪਿਲ ਕੋਹਲੀ, ਐਗਜ਼ੀਕਿਊਟਿਵ ਮੈਂਬਰ ਵਿਨੀਤ ਵਰਮਾ, ਜੁਬਿਨ ਭਸੀਨ, ਸੰਜੇ ਕੋਹਲੀ, ਅਭਿਸ਼ੇਕ ਗੁਪਤਾ, ਰਾਕੇਸ਼ ਅਰੋੜਾ, ਰਾਜੇਸ਼ ਅਰੋੜਾ ਅਤੇ ਚਰਨਪ੍ਰੀਤ ਸਿੰਘ ਬੇਦੀ ਸਮੇਤ ਹੋਰ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨਵ ਸਹਿਯੋਗ ਸਕੂਲ, ਜਲੰਧਰ 'ਚ ਅਧਿਆਪਕਾਂ ਲਈ 'ਕੈਪੇਸਿਟੀ ਬਿਲਡਿੰਗ ਪ੍ਰੋਗਰਾਮ' ਅਗਲੀ ਖ਼ਬਰ ਕੁਲਜੀਤ ਸਿੰਘ ਹੇਅਰ ਬਣੇ ਜੱਟ ਸਿੱਖ ਕੌਂਸਲ ਦੇ ਪ੍ਰਧਾਨ
Ad Position 24
No active advertisement