ਕੁਲਜੀਤ ਸਿੰਘ ਹੇਅਰ ਬਣੇ ਜੱਟ ਸਿੱਖ ਕੌਂਸਲ ਦੇ ਪ੍ਰਧਾਨ
ਅਜੀਤ ਡੈਸਕ
31-12-2025
ਜਲੰਧਰ, 30 ਦਸੰਬਰ (ਜਸਪਾਲ ਸਿੰਘ)-ਜੱਟ ਸਿੱਖ ਕੌਂਸਲ ਜਲੰਧਰ ਦੀ ਸਾਲਾਨਾ ਜਨਰਲ ਮੀਟਿੰਗ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੋਈ, ਜਿਸ ਵਿਚ ਜੱਟ ਸਿੱਖ ਕੌਂਸਲ ਦੇ ਫਾਊਾਡਰ ਅਤੇ ਲਾਈਫ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਸਕੱਤਰ ਸ. ਜਸਪਾਲ ਸਿੰਘ ਵੜੈਚ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ | ਇਥੇ ਇਹ ਜ਼ਿਕਰਯੋਗ ਹੈ ਕਿ ਇਹ ਕੌਂਸਲ ਯੋਗ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਵਾਲੀ ਗੈਰ-ਸਰਕਾਰੀ ਸੰਸਥਾ ਹੈ, ਜੋ
ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਕਾਰਜ ਕਰ ਰਹੀ ਹੈ | ਇਸ ਮੀਟਿੰਗ ਵਿੱਚ ਇਸ ਸਾਲ ਲਈ ਜੱਟ ਸਿੱਖ ਕੋਂਸਲ ਦੇ ਪ੍ਰਧਾਨ ਡਾ. ਐਚ.ਐਸ. ਮਾਨ ਦੀ ਜਗ੍ਹਾ ਸ. ਕੁਲਜੀਤ ਸਿੰਘ ਹੇਅਰ ਨੂੰ ਪ੍ਰਧਾਨ ਚੁਣਿਆ ਗਿਆ | ਇਸ ਮੀਟਿੰਗ ਵਿਚ ਸਾਲ 2024-2025 ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਜੱਟ ਸਿੱਖ ਕੌਂਸਲ ਜ਼ਰੂਰਤਮੰਦ ਤੇ ਹੋਣਹਾਰ ਜੱਟ ਸਿੱਖ ਵਿਦਿਆਰਥੀਆਂ ਨੂੰ ਹਰ ਸਾਲ ਵਿੱਤੀ ਸਹਾਇਤਾ ਦਿੰਦੀ ਹੈ | ਡਾ. ਐਚ.ਐਸ. ਮਾਨ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਕੌਂਸਲ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 65 ਕੇਸ ਕੀਤੇ ਗਏ ਜਿਨ੍ਹਾਂ ਵਿਚੋਂ 55 ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਗਈ ਅਤੇ 10 ਹੜ੍ਹ ਪੀੜਤ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ | ਇਸ ਮੌਕੇ ਕੌਂਸਲ ਦੇ ਮੈਬਰ ਸਰਦਾਰਨੀ ਜਗਵਿੰਦਰ ਕੌਰ ਦਿਓਲ ਨੇ ਜੱਟ ਸਿੱਖ ਕੌਂਸਲ ਵਾਸਤੇ 11 ਹਜ਼ਾਰ ਰੁਪਏ ਦਾਨ ਕੀਤੇ | ਇਸ ਮੌਕੇ ਸ. ਕੁਲਜੀਤ ਸਿੰਘ ਹੇਅਰ, ਸ. ਜਸਪਾਲ ਸਿੰਘ ਵੜੈਚ, ਡਾ. ਐਚ. ਐਸ. ਮਾਨ, ਸ. ਸੁਖਬਹਾਰ ਸਿੰਘ ਵੜੈਚ, ਸਰਦਾਰਨੀ ਜਗਵਿੰਦਰ ਕੌਰ ਦਿਓਲ, ਸ. ਧਰਮਿੰਦਰ ਸਿੰਘ ਚਾਹਲ, ਡਾ. ਨਵਜੋਤ ਸਿੰਘ
ਦਾਹੀਆ, ਸ. ਗੁਲਬਹਾਰ ਸਿੰਘ, ਡਾ. ਅਮਰਜੀਤ ਸਿੰਘ ਬਾਜਵਾ, ਸ. ਗੁਰਇਕਬਾਲ ਸਿੰਘ ਢਿੱਲੋ, ਸ. ਜਸਵੀਰ ਸਿੰਘ ਜੋਹਲ, ਸ. ਸਰਬਦਿਆਲ ਸਿੰਘ, ਸ. ਆਰ. ਐਸ. ਪਵਾਰ, ਸ. ਐਚ. ਐਸ. ਬਸਰਾ, ਸ. ਬੀ. ਐਸ. ਸੇਖੋਂ, ਸ. ਗੁਰਕਿ੍ਪਾਲ ਸਿੰਘ ਢਿਲੋਂ, ਸ. ਸਰਵਿੰਦਰਪਾਲ ਸਿੰਘ ਖੈਹਰਾ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ | ਮੀਟਿੰਗ ਦੀ ਕਾਰਵਾਈ ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਬਾਖੂਬੀ ਨਿਭਾਈ ਅਤੇ ਜੱਟ ਸਿੱਖ ਕੌਂਸਲ ਨੂੰ ਅਜਿਹੇ ਨੇਕ ਕਾਰਜ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |