ਜਲੰਧਰ, 30 ਦਸੰਬਰ (ਚੰਦੀਪ ਭੱਲਾ)-ਨਵੇਂ ਸਾਲ 2026 ਦੇ ਆਗਮਨ ਅਤੇ ਸਵਾਗਤ ਨੂੰ ਲੈ ਕੇ ਅੱਜ ਜਲੰਧਰ ਦੀਆਂ ਮਹਿਲਾ ਵਕੀਲਾਂ ਨੇ ਸਥਾਨਕ ਹੋਟਲ ਵਿਖੇ ਇੱਕ ਖਾਸ ਪ੍ਰੋਗਰਾਮ ਕਰਵਾਇਆ | ਇਸ ਦੌਰਾਨ ਮੌਜੂਦ ਮਹਿਲਾ ਵਕੀਲ ਮੈਂਬਰਾਂ 'ਚ ਸਾਬਕਾ ਸਹਾਇਕ ਸਕੱਤਰ ਐਡਵੋਕੇਟ ਅਤੇ ਸਰਪੰਚ ਪਿੰਡ ਵਡਾਲਾ ਸੰਗੀਤਾ ਸੋਨੀ, ਮਧੂ ਰਚਨਾ, ਭਾਗਵਤ ਜੋਤ, ਹਰਜਿੰਦਰ ਕੌਰ, ਪ੍ਰਵੀਨ ਮੱਟੂ, ਦੀਪਿਕਾ ਦੁੱਗਲ, ਮੋਨਿਕਾ, ਨਿਮਰਤਾ ਗਿੱਲ, ਨੇਹਾ ਗੁਲਾਟੀ, ਹਰਨੀਤ ਸਿੱਧ, ਅਨੂੰ ਸੰਧੂ, ਕੁਲਵਿੰਦਰ ਕੌਰ ਨੇ ਪ੍ਰੋਗਰਾਮ ਦੌਰਾਨ ਕਰਵਾਈ ਗਈ ਡਾਂਸ ਪਾਰਟੀ, ਗਿੱਧਾ ਭੰਗੜਾ ਅਤੇ ਪੰਜਾਬੀ ਸਭਿਆਚਾਰ ਨਾਲ ਜੁੜੇ ਪੋ੍ਰਗਰਾਮਾਂ 'ਚ ਭਾਗ ਲਿਆ ਤੇ ਸਾਰਿਆਂ ਨੂੰ ਆਉਣ ਵਾਲੇ ਨਵੇਂ ਸਾਲ 2026 ਦੀਆਂ ਵਧਾਈਆਂ ਦਿੱਤੀਆਂ | ਇਸ ਦੌਰਾਨ ਐਡਵੋਕੇਟ ਸੰਗੀਤਾ ਸੋਨੀ ਅਤੇ ਨਿਮਰਤਾ ਗਿੱਲ ਨੇ ਕਿਹਾ ਕਿ ਜਿਸ ਨੂੰ ਵੀ ਕਿਸੇ ਆਪਣੀ ਮਹਿਲਾ ਵਕੀਲ ਸਾਥੀ ਨਾਲ ਕੋਈ ਗਿਲਾ ਸ਼ਿਕਵਾ ਹੈ ਤੇ ਉਹ ਉਸ ਨੂੰ ਪਿੱਛੇ ਛੱਡ ਦੇਵੇ ਤੇ ਆਉਣ ਵਾਲੇ ਨਵੇਂ ਸਾਲ 'ਚ ਇੱਕ ਦੂਜੇ ਨਾਲ ਪਿਆਰ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰੇ ਤਾਂ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖ਼ੁਸ਼ੀਆਂ ਭਰਿਆ ਰਹੇ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਮਹਿਲਾ ਵਕੀਲ ਮੈਂਬਰ ਮੌਜੂਦ ਸਨ |