16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨਹਿਲੇ 'ਤੇ ਦਹਿਲਾ-ਪੈਸੇ ਮੰਗਦਿਆਂ ਸ਼ਰਮ ਮਹਿਸੂਸ ਨਹੀਂ ਹੋਵੇਗੀ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਉਰਦੂ ਦਾ ਮਸ਼ਹੂਰ ਰਿਸਾਲਾ ਉਰਦੂ ਦੁਨੀਆ ਵਿਚ ਬਹੁਤ ਹੀ ਹਰਮਨ-ਪਿਆਰਾ ਸੀ | ਇਸ ਰਿਸਾਲੇ ਵਿਚ ਛਪਣ ਵਾਲਿਆਂ ਕਾਲਮ ਨਵੀਸਾਂ ਨੂੰ ਖਰਚਾ-ਪਾਣੀ ਵੀ ਦਿੱਤਾ ਜੰਦਾ ਸੀ | ਜ਼ਿਮੀਂਦਾਰ ਨਾਂਅ ਦੇ ਇਸ ਰਿਸਾਲੇ ਦੇ ਇਕ ਕਾਲਮ ਨਵੀਸ ਜਨਾਬ ਹਾਜੀ ਲੱਕ-ਲੱਕ ਜੀ ਸਨ | ਉਹਦੇ ਲੇਖ ਪੜ੍ਹ ਕੇ ਜ਼ਿਮੀਂਦਾਰ ਦੇ ਪਾਠਕ ਗਦਗਦ ਹੋ ਜਾਂਦੇ ਸਨ | ਇਕ ਦਿਨ ਉਹ ਆਪਣੇ ਦਫ਼ਤਰ ਦਾ ਕੰਮ ਮੁਕਾ ਕੇ ਘਰ ਜਾਣ ਲਈ ਉਠੇ ਹੀ ਸਨ ਕਿ ਉਨ੍ਹਾਂ ਦਾ ਇਕ ਦੋਸਤ ਆ ਗਿਆ | ਉਸ ਨੇ ਹਾਜੀ ਸਾਹਿਬ ਨੂੰ ਪੁੱਛਿਆ, 'ਤੁਹਾਡੀ ਜੇਬ ਵਿਚ ਕਿੰਨੇ ਪੈਸੇ ਹੈਨ?' ਹਾਜੀ ਸਾਹਿਬ ਨੇ ਆਪਣੀ ਜੇਬ ਟਟੋਲਦੇ ਹੋਏ ਦੱਸਿਆ, 'ਲਗਭਗ ਡੇਢ ਰੁਪਏ ਹੈਨ |' ਇਸ 'ਤੇ ਆਇਆ ਦੋਸਤ ਬੋਲਿਆ, 'ਹੁਣ ਮਸਲਾ ਹੱਲ ਹੋ ਗਿਆ, ਇਕ ਰੁਪਿਆ ਮੇਰੇ ਕੋਲ ਵੀ ਹੈ |' ਹਾਜੀ ਸਾਹਿਬ ਨੇ ਪੁੱਛਿਆ, 'ਪਰ ਇਸ ਨਾਲ ਹੋਵੇਗਾ ਕੀ?' ਉਸ ਕਿਹਾ, 'ਏਨਾ ਨਸ਼ਾ ਤਾਂ ਹੋ ਹੀ ਜਾਏਗਾ ਰਿਸਾਲੇ ਦੇ ਮਾਲਕ ਤੋਂ ਪੀਣ ਲਈ ਪੈਸੇ ਮੰਗਦਿਆਂ ਸ਼ਰਮ ਮਹਿਸੂਸ ਨਹੀਂ ਹੋਵੇਗੀ |'

-ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਮਦਰਜ਼ ਡੇਅ ਅਗਲੀ ਖ਼ਬਰ ਬੀ ਬਰੀਫ਼
Ad Position 24