16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਦਰਜ਼ ਡੇਅ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਲਘੂ ਕਥਾ
'ਤਾਈ ਪੈਰੀਂ ਪੈਨਾ'
'ਆ ਜਾ ਬਈ, ਜਿਊਾਦਾ ਰਹਿ ਮਾਸਟਰ ਬਿਸ਼ਨ ਸਿਹਾਂ, ਬਈ ਤੂੰ ਕਹੇਂਗਾ ਬੁਲਾਇਆ ਨਹੀਂ |'
'ਆਹੋ! ਮੈਂ ਤਾਂ ਬਈ ਸ਼ਿਖਵਾ ਕਰਨ ਨੂੰ ਆਇਆਂ, ਬਈ ਤਿੰਨ ਚਾਰ ਵੇਰੀ ਕਹਿ ਕੇ ਗਿਆਂ, ਬਈ ਜਦੋਂ ਆਪਣਾ ਵੀਰਾ ਆਵੇ ਮੈਨੂੰ ਬੁਲਾਉਣਾ, ਜਦ ਦਾ ਮੰਤਰੀ ਬਣਿਆ ਮਿਲੇ ਨਹੀਂ, ਨਾਲੇ ਛੋਟਾ ਜਿਹਾ ਕੰਮ ਵੀ ਆ | ਬਈ ਹਰ ਵੇਲੇ ਕਹਿੰਦਾ ਥੀ | ਇਕ ਵੇਰਾਂ ਐਮ.ਐਲ.ਏ. ਬਣ ਕੇ ਮੰਤਰੀ ਬਣਨ ਦੇ ਫੇਰ ਜੋ ਮਰਜ਼ੀ ਕਰਾ ਲੀਂ |'
'ਆਹੋ, ਯਾਦ ਥੀ ਮੈਨੂੰ, ਪਰ ਇਹ ਦੱਸ ਬਈ ਉਹ ਤਾਂ ਆਇਆ ਸੀ ਕੋਈ 15-20 ਮਿੰਟ ਹੀ ਰੁਕਿਆ | ਨਾਲੇ ਕਿਸੇ ਨੂੰ ਵੀ ਪਤਾ ਹੀ ਨਹੀਂ ਲੱਗਾ | ਤੈਨੂੰ ਏਨੇ ਦੂਰ ਦੂਜੇ ਪਿੰਡ ਕਿੱਦਾਂ ਪਤਾ ਲੱਗ ਗਿਆ | ਮੈੈਂ ਤਾਂ ਬਲਕਿ ਓਹਦੇ ਜਾਣ ਮਗਰੋਂ ਵੀ ਸੋਚਦੀ ਸੀ ਬਈ ਪੰਜ-ਚਾਰ ਬੰਦੇ ਨਾਲ ਲਾਏ ਹੋਏ ਸੀ | ਫੋਟੂਆਂ ਖਿੱਚਦੇ ਸੀ | ਤੇ ਮੇਰੇ ਨਾਲ ਤਾਂ ਕੋਈ ਬਹੁਤੀ ਗੱਲ ਵੀ ਨੀ ਕੀਤੀ ਤੇ ਬਸ ਚਲਾ ਗਿਆ, ਕਹਿੰਦਾ ਬਹੁਤ ਜਲਦੀ ਐ | ਬਸ ਆਉਣਾ ਪਿਆ, ਹੁਣ ਚੰਡੀਗੜ੍ਹ ਪਹੁੰਚਣੈ ਜਲਦੀ |'
'ਤਾਈ ਦਸ ਹੀ ਰਹੀ ਸੀ ਕਿ ਬਿਸ਼ਨ ਸਿੰਘ ਨੇ ਓਹਦੇ ਮੂਹਰੇ ਅਖ਼ਬਾਰ ਰੱਖ ਦਿੱਤੀ ਤੇ ਕਹਿਣ ਲੱਗਾ, 'ਆਹ ਦੇਖ ਤਾਈ, ਿੰਕਨੀ ਵੱਡੀ ਫੋਟੋ ਤੇਰੇ ਪੈਰੀਂ ਹੱਥ ਲਾਉਂਦੇ ਦੀ ਓਹਦੀ ਅਖ਼ਬਾਰ 'ਚ ਆਈ ਐ | ਕੱਲ੍ਹ 'ਮਦਰਜ਼ ਡੇਅ' ਸੀ, ਯਾਨੀ ਮਾਵਾਂ ਕੋਲੋਂ ਅਸੀਸ ਲੈਣ ਦਾ ਦਿਨ ਤੇ ਮਾਵਾਂ ਦੀ ਸੇਵਾ ਬਾਰੇ ਸੰਕਲਪ ਲੈਣ ਦਾ ਦਿਨ | ਸੋ, ਇਥੇ ਤਾਂ ਬਿਆਨ ਆਇਾ ਬਈ ਮੰਤਰੀ ਸਾਹਿਬ ਸ. ਕਰਨੈਲ ਸਿੰਘ ਵਿਸ਼ੇਸ਼ ਤੌਰ 'ਤੇ ਮਦਰਜ਼ ਡੇਅ ਤੇ ਮਾਂ ਕੋਲੋਂ ਅਸ਼ੀਰਵਾਦ ਲੈਣ ਪਿੰਡ ਗਏ ਤੇ ਮਾਂ ਦੀ ਹਰਦਮ ਸੇਵਾ ਕਰਨ ਦਾ ਸੰਕਲਪ ਲਿਆ |'
'ਵੇ ਆਹੋ! ਪੈਰੀਂ ਹੱਥ ਤਾਂ ਕੋਈ 7-8 ਵੇਰਾਂ ਲਾ ਕੇ ਓਹਨੇ ਕਈ ਫੋਟੂਆਂ ਖਿਚਾਈਆਂ, ਕੈਮਰੇ ਵਾਲਾ ਨਾਲ ਸੀ ਓਹਦੇ ਤੇ ਫੋਟੂ ਖਿਚਾਂਦਿਆਂ ਹੀ ਚਲਾ ਗਿਾ | ਆਹ ਤੂੰ ਕੀ ਕਹਿਨੈ, ਮਦਰਜ਼ ਡੇਅ, ਮੈਨੂੰ ਨੀ ਪਤਾ... |'

-ਮੋਬਾਈਲ : 98155-09390

Ad Position 22
No active advertisement
ਪਿਛਲੀ ਖ਼ਬਰ ਕਲਰਕ ਪਾਸ਼ਾ ਅਗਲੀ ਖ਼ਬਰ ਨਹਿਲੇ 'ਤੇ ਦਹਿਲਾ-ਪੈਸੇ ਮੰਗਦਿਆਂ ਸ਼ਰਮ ਮਹਿਸੂਸ ਨਹੀਂ ਹੋਵੇਗੀ
Ad Position 24