16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀ ਬਰੀਫ਼

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

ਉਸ ਅਫ਼ਸਰ ਤੋਂ ਇਜਾਜ਼ਤ ਲੈ ਮੈਂ ਅੰਦਰ ਵੜਿਆ ਅਤੇ ਮੈਨੂੰ ਬੈਠਣ ਦਾ ਇਸ਼ਾਰਾ ਹੋਇਆ | ਅਫ਼ਸਰ ਦੇ ਟੇਬਲ ਉੱਪਰ ਇਕ ਤਿਕੋਨੀ ਲੱਕੜੀ 'ਤੇ ਉਸ ਦਾ ਨਾਂਅ ਅਤੇ ਅਹੁਦਾ ਗੁਰਮੁਖੀ ਵਿਚ ਲਿਖਿਆ ਹੋਇਆ ਸੀ, ਨਾਲ ਹੀ ਇਕ ਫਰੇਮ ਉੱਪਰ ਅੰਗਰੇਜ਼ੀ ਦੇ ਸ਼ਬਦ ਛਪੇ ਹੋਏ ਸਨ, 'ਬੀ ਬਰੀਫ਼' | ਆਪਣੇ ਕੰਮ ਵਿਚ ਮਸਰੂਫ ਉਹ ਕੁਝ ਫਾਈਲਾਂ ਵੇਖ ਅਤੇ ਹਸਤਾਖਰ ਕਰ ਰਿਹਾ ਸੀ | ਇਸ ਦੌਰਾਨ ਮੈਨੂੰ ਲੇਖਕ ਰਸੂਲ ਹਮਜ਼ਾਤੋਵ ਦੀ ਇਕ ਗੱਲ ਯਾਦ ਆ ਰਹੀ ਸੀ, ਜਿਸ ਵਿਚ ਉਹ ਕਹਿੰਦਾ ਹੈ ਕਿ ਇਕ ਵਾਰ ਉਸ ਦੇ ਪਿਤਾ ਨੇ ਉਸ ਨੂੰ ਸਰਦੀਆਂ ਵਿਚ ਨਵਾਂ ਕੋਟ ਖ਼ਰੀਦਣ ਲਈ ਪੈਸੇ ਦਿੱਤੇ ਪਰ ਰਸੂਲ ਨੇ ਉਹ ਪੈਸੇ ਕਿਸੇ ਹੋਰ ਪਾਸੇ ਖ਼ਰਚ ਲਏ | ਜਦੋਂ ਦੋ ਸਾਲ ਬਾਅਦ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਸਰਦੀਆਂ ਹੀ ਸਨ | ਉਹ ਵੱਖ-ਵੱਖ ਗੱਲਾਂ ਜਾਂ ਬਹਾਨੇ ਸੋਚ ਰਿਹਾ ਸੀ, ਜੋ ਉਸ ਨੇ ਆਪਣੇ ਕੋਟ ਨਾ ਖ਼ਰੀਦਣ ਬਾਰੇ ਆਪਣੇ ਪਿਤਾ ਜੀ ਨੂੰ ਦੱਸਣੇ ਸਨ | ਪਰ ਹਰ ਇਕ ਗੱਲ ਬੜੀ ਅਸਪੱਸ਼ਟ ਅਤੇ ਹਾਸੋਹੀਣੀ ਵੀ ਲੱਗ ਰਹੀ ਸੀ | 
ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਫਾਲਤੂ ਦੀਆਂ ਗੱਲਾਂ ਦਾ ਬੋਝ ਲੈ ਕੇ ਨਾ ਬੈਠਾ ਰਹੇ, ਸਿਰਫ ਦੋ ਗੱਲਾਂ ਦਾ ਜਵਾਬ ਦੇ ਦੇਵੇ | ਰਸੂਲ ਨੇ ਪੁੱਛਿਆ, 'ਕਿਹੜੀਆਂ ਗੱਲਾਂ?' ਉਸ ਦੇ ਪਿਤਾ ਨੇ ਪੁੱਛਿਆ ਕਿ ਕੀ ਉਸ ਨਵਾਂ ਕੋਟ ਖ਼ਰੀਦਿਆ ਹੈ? ਰਸੂਲ ਦਾ ਜਵਾਬ ਸੀ ਨਹੀਂ | ਪਿਤਾ ਨੇ ਪੁੱਛਿਆ ਕਿ ਕੀ ਉਸ ਨੇ ਉਹ ਪੈਸੇ ਕਿਸੇ ਹੋਰ ਪਾਸੇ ਖ਼ਰਚ ਲਏ ਹਨ? ਰਸੂਲ ਦਾ ਜਵਾਬ ਸੀ, 'ਜੀ ਹਾਂ |' ਰਸੂਲ ਦੇ ਪਿਤਾ ਨੇ ਕਿਹਾ ਐਵੇਂ ਫਾਲਤੂ ਦੀਆਂ ਭੂਮਿਕਾਵਾਂ ਵਿਚ ਆਪਣਾ ਤੇ ਕਿਸੇ ਹੋਰ ਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ | ਮੌਕੇ ਅਨੁਸਾਰ ਜੋ ਵਧੀਆ ਸੀ ਉਸ ਨੇ ਉਹ ਕਾਰਜ ਕਰ ਲਿਆ ਹੋਵੇਗਾ |
ਇੱਧਰ ਜਦੋਂ ਉਸ ਅਧਿਕਾਰੀ ਦਾ ਹਥਲਾ ਕਾਰਜ ਪੂਰਾ ਹੋਇਆ ਤਾਂ ਮੈਂ ਆਪਣੀ ਗੱਲ ਬਿਲਕੁਲ ਸੰਖੇਪ ਵਿਚ ਸਾਹਮਣੇ ਰੱਖੀ | ਅਧਿਕਾਰੀ ਨੇ ਮੁਸਕਰਾਉਂਦੇ ਹੋਏ ਮੈਨੂੰ ਦੋ -ਤਿੰਨ ਸ਼ਬਦਾਂ ਵਿਚ ਯਕੀਨ ਦਿਵਾਇਆ ਕਿ ਮੇਰਾ ਕਾਰਜ ਜਲਦ ਹੀ ਹੋ ਜਾਵੇਗਾ | ਵਾਪਸੀ 'ਤੇ ਮੇਰਾ ਧੰਨਵਾਦ ਉਸ ਨੇਕ ਅਧਿਕਾਰੀ ਅਤੇ 'ਬੀ ਬਰੀਫ਼' ਵਾਲੀ ਪਲੇਟ ਨੂੰ ਵੀ ਸੀ |

Ad Position 22
No active advertisement
ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ-ਪੈਸੇ ਮੰਗਦਿਆਂ ਸ਼ਰਮ ਮਹਿਸੂਸ ਨਹੀਂ ਹੋਵੇਗੀ ਅਗਲੀ ਖ਼ਬਰ ਡੰਗੋਰੀ
Ad Position 24