16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਡੰਗੋਰੀ

Ad Position 21
repet_subhas-goyals [Copy P29]
ਅਜੀਤ ਡੈਸਕ 01-06-2025

'ਜੇ ਕਿਧਰੇ ਡਿੱਗ ਪੈਂਦਾ ਤੇਰਾ ਕੀ ਬਣਨਾ ਸੀ, ਮੈਨੂੰ ਆਵਾਜ਼ ਮਾਰ ਦਿੰਦਾ, ਉਮਰ ਹੋ ਗਈ ਆ, ਹੁਣ ਸਮਝ ਇਸ ਗੱਲ ਨੂੰ ', ਪਤੀ ਨੂੰ ਨਿਹੋਰੇ ਨਾਲ ਝਿੜਕਦਿਆਂ ਧੰਨ ਕੌਰ ਨੇ ਕਿਹਾ, ਜੋ ਬਾਥਰੂਮ ਵਿਚੋਂ ਕਾਹਲੀ ਨਾਲ ਨਹਾ ਕੇ ਬਾਹਰ ਆਉਂਦਿਆਂ ਦਰਵਾਜ਼ੇ ਨਾਲ ਟਕਰਾ ਕੇ ਡਿਗਦਿਆਂ ਮਸਾਂ ਬਚਿਆ ਸੀ | ਕਿਉਂ ਏਨੀ ਕਾਹਲ ਕਰਦਾਂ, ਬੁੱਢੇ ਹੱਡ ਨਹੀਂ ਜੁੜਦੇ, ਮੈਨੂੰ ਸੱਦ ਲਿਆ ਕਰ, ਤੂੰ ਠੀਕ ਰਹਿਨਾ ਤਾਂ ਮੇਰੀ ਵੀ ਜਾਨ ਸੌਖੀ ਰਹਿੰਦੀ ਹੈ | ਅੰਦਰਲਾ ਗਹਿਰਾ ਦੁੱਖ ਉਸ ਦੀਆਂ ਅੱਖਾਂ ਵਿਚੋਂ ਝਲਕ ਰਿਹਾ ਸੀ | ਆਪਣੀ ਗ਼ਲਤੀ ਨੂੰ ਮਹਿਸੂਸ ਕਰਦਿਆਂ ਸੁਖਚੈਨ ਸਿੰਘ ਬੋਲਣ ਲੱਗਾ, 'ਹਾਂ, ਧੰਨ ਕੁਰੇ ਗੱਲ ਤਾਂ ਤੇਰੀ ਠੀਕ ਹੈ | ਇਸ ਜ਼ਿੰਦਗੀ ਵਿਚ ਤੂੰ ਤੇ ਮੈਂ ਹੀ ਇਕ ਦੂਜੇ ਦਾ ਸਹਾਰਾ ਆਂ, ਤੇ ਤੇਰੇ ਵਰਗੇ ਸਹਾਰੇ ਦੇ ਹੁੰਦਿਆਂ ਵੀ ਮੈਂ ਡਿਗਦਾ ਫਿਰਦਾ ਇਹਦੇ ਵਿਚ ਤਾਂ ਮੇਰੀ ਹੀ ਵੱਡੀ ਗ਼ਲਤੀ ਹੈ | ਅੱਗੇ ਤੋਂ ਧਿਆਨ ਰੱਖੰੂਗਾ | ਕੱਪੜੇ ਪਹਿਨ ਕੇ ਪੱਗ ਬੰਨ੍ਹ ਕੇ ਬਾਹਰ ਬਰਾਂਡੇ ਵਿਚੋਂ ਦੋਵੇਂ ਜੀਅ ਧੰਨ ਕੌਰ ਦੁਆਰਾ ਬਣਾਈ ਅਦਰਕ ਵਾਲੀ ਚਾਹ ਪੀਣ ਲੱਗ ਪਏ | ਦੋਵੇਂ ਚਾਹ ਦੀਆਂ ਚੁਸਕੀਆਂ ਨਾਲ ਆਪਣਾ ਅੰਦਰਲਾ ਦੁੱਖ ਵੀ ਪੀ ਰਹੇ ਸਨ | ਹੌਲੀ-ਹੌਲੀ ਸੁਖਚੈਨ ਸਿੰਘ ਨੇ ਗੱਲ ਸ਼ੁਰੂ ਕੀਤੀ, 'ਧੰਨ ਕੁਰੇ ਸਹੀ ਕਿਹਾ ਤੂੰ ਤੇ ਮੈਂ ਇਕ-ਦੂਜੇ ਦੀ ਦੁਨੀਆ ਆਂ, ਇਕ-ਦੂਜੇ ਬਿਨਾਂ ਆਪਾਂ ਅਧੂਰੇ ਹਾਂ | 40 ਸਾਲਾਂ ਦੇ ਹਾੜ੍ਹ ਸਿਆਲ ਦੁੱਖ-ਸੁੱਖ ਆਪਣੇ ਤੋਂ ਬਿਨਾਂ ਕੋਈ ਨਹੀਂ ਸਮਝ ਸਕਦਾ | ਨੂੰ ਹ ਤਾਂ ਅੱਖੜ ਤੇ ਪੁੱਤ ਦਾ ਅੱਤ ਨਰਮ ਸੁਭਾਅ ਉਨ੍ਹਾਂ ਦੇ ਬੁਢਾਪੇ ਨੂੰ ਸਮਝਣ ਅਤੇ ਸਾਂਭਣ ਤੋਂ ਇਨਕਾਰੀ ਸੀ | ਹੌਸਲਾ ਕਰਕੇ ਗੱਲ ਤੋਰਦਿਆਂ ਸੁਖਚੈਨ ਸਿੰਘ ਬੋਲਿਆ, 'ਡਰਿਆ ਨਾ ਕਰ ਧੰਨ ਕੁਰੇ, ਕੁਝ ਨਹੀਂ ਹੁੰਦਾ ਮੈਨੂੰ ਜਦੋਂ ਤੱਕ ਤੂੰ ਮੇਰੀ ਡੰਗੋਰੀ ਹੈਾ ਮੈਂ ਕਦੇ ਨਾ ਡਿੱਗਾਂਗਾ ਤੇ ਨਾ ਹੀ ਹਾਰਾਂਗਾ | ਸੱਚੇ ਜੀਵਨ ਸਾਥੀ ਦੇ ਸਾਰੇ ਸੁੱਖ ਮੇਰੇ ਕੋਲ ਨੇ ਘਬਰਾਉਣਾ ਕਾਹਤੋਂ, ਦੋਵੇਂ ਰਲ ਕੇ ਬੁਢਾਪੇ ਵਿਚ ਵੀ ਇਸੇ ਤਾਕਤ ਨਾਲ ਇਕ-ਦੂਜੇ ਨੂੰ ਸੰਭਾਲ ਲਵਾਂਗੇ |' ਦੋਵੇਂ ਇਕ-ਦੂਜੇ ਵੱਲ ਵੇਖ ਕੇ ਹੌਸਲੇ ਨਾਲ ਮੁਸਕਰਾਏ, ਦੁੱਖ ਹਲਕਾ ਹੋ ਖੁਸ਼ੀ ਵਿਚ ਬਦਲ ਗਿਆ ਤੇ ਦੋਵੇਂ ਜੀਵਨ ਨੂੰ ਅੱਗੇ ਤੋਰਨ ਲਈ ਹੋਰ ਵਚਨਬੱਧ ਦਿਸਣ ਲੱਗ ਪਏ |

-ਮੋਬਾਈਲ : 99883-00567

Ad Position 22
No active advertisement
ਪਿਛਲੀ ਖ਼ਬਰ ਬੀ ਬਰੀਫ਼ ਅਗਲੀ ਖ਼ਬਰ ਖਾਸ ਰਿਸ਼ਤਾ
Ad Position 24