23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਤਿੰਨ ਗ਼ਜ਼ਲਾਂ

Ad Position 21
No active advertisement
ਅਜੀਤ ਡੈਸਕ 31-08-2025

ਆਪਣੇ ਆਪ 'ਚ ਰਹਿਣਾ ਸਿੱਖ ਲੈ।
ਵਾਂਗ ਸਮੁੰਦਰ ਵਹਿਣਾ ਸਿੱਖ ਲੈ।

ਸਾਰਾ ਹੀ ਜਗ ਤੇਰਾ ਹੋਊ,
ਸਭ ਨੂੰ ਆਪਣਾ ਕਹਿਣਾ ਸਿੱਖ ਲੈ।

ਸ਼ੀਸ਼ਾ ਬਣ ਕੇ ਚਮਕੇਂਗਾ ਤੂੰ,
ਰੇਤੇ ਵਾਂਗੂੰ ਢਹਿਣਾ ਸਿੱਖ ਲੈ।

ਤੈਨੂੰ ਮਾਰ ਸਕੇ ਨਾ ਕੋਈ,
ਜ਼ਖ਼ਮ ਕਲੇਜੇ ਸਹਿਣਾ ਸਿੱਖ ਲੈ।

ਅਕਲ ਲਤੀਫ਼ ਦੀ ਲੋੜ ਨਹੀਂ,
ਬੰਦਿਆਂ ਦੇ ਵਿਚ ਬਹਿਣਾ ਸਿੱਖ ਲੈ।

ਲੋਹੇ ਦਾ ਪਰਬਤ ਵੀ ਤੇਰਾ,
ਚੁੰਬਕ ਵਾਂਗੂੰ ਖਹਿਣਾ ਸਿੱਖ ਲੈ।

'ਬਾਲਮ' ਜੇ ਮਕਬੂਲ ਤੂੰ ਹੋਣਾ,
ਗ਼ਜ਼ਲਾਂ ਲਿਖ ਕੇ ਕਹਿਣਾ ਸਿੱਖ ਲੈ।

-ਉਂਕਾਰ ਨਗਰ, ਗੁਰਦਾਸਪੁਰ।
ਮੋਬਾਈਲ : 98156-25409

Ad Position 22
No active advertisement
ਪਿਛਲੀ ਖ਼ਬਰ ਤੇਰੇ ਸ਼ਹਿਰ ਦੀਆਂ ਅਗਲੀ ਖ਼ਬਰ ਤੁਹਾਡੇ ਵਰਗੇ ਬੰਦਿਆਂ ਨਾਲ ਮੇਲ-ਮਿਲਾਪ
Ad Position 24