23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਹਾਰਾਜਾ ਅਗਰਸੈਨ ਜੈਅੰਤੀ ਮਨਾਈ

Ad Position 21
No active advertisement
ਅਜੀਤ ਡੈਸਕ 24-09-2025
ਮਲੋਟ, 23 ਸਤੰਬਰ (ਪਾਟਿਲ)-ਅਗਰਵਾਲ ਸਭਾ ਮਲੋਟ ਦੇ ਪ੍ਰਧਾਨ ਰਾਮ ਗਰਗ, ਜ਼ਿਲ੍ਹਾ ਯੁਵਾ ਅਗਰਵਾਲ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜੌਨੀ ਗਰਗ, ਯੁਵਾ ਅਗਰਵਾਲ ਸਭਾ ਮਲੋਟ ਦੇ ਪ੍ਰਧਾਨ ਮੁਨੀਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਜਾ ਅਗਰਸੈਨ ਜੈਅੰਤੀ ਦਾ ਤਿਉਹਾਰ ਮਹਾਰਾਜਾ ਅਗਰਸੈਨ ਚੌਕ ਮਲੋਟ ਵਿਖੇ ਮਾਤਾ ਚਿੰਤਪੂਰਨੀ ਦੀ ਚੌਂਕੀ ਦਾ ਆਯੋਜਨ ਕਰਕੇ ਮਨਾਇਆ ਗਿਆ | ਇਸ ਮੌਕੇ ਉੱਥੇ ਮੌਜੂਦ ਸੰਗਤ ਨੂੰ ਇਕ ਵਿਸ਼ਾਲ ਭੰਡਾਰੇ ਤੋਂ ਪ੍ਰਸ਼ਾਦ ਵੰਡਿਆ ਗਿਆ ਅਤੇ ਮਲੋਟ ਰਾਇਲਜ਼ ਕਲੱਬ ਵਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਬਾਬਾ ਰੁਲਦੂ ਰਾਮ ਜੀ ਮਲੋਟ, ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਪੰਜਾਬ ਇੰਚਾਰਜ ਸੁਰੇਸ਼ ਕੁਮਾਰ ਗੁਪਤਾ, ਜਿਲ੍ਹਾ ਪ੍ਰਧਾਨ ਬੌਬੀ ਸਿੰਗਲਾ, ਬਾਬਾ ਵਿਕਾਸ ਬਾਂਸਲ, ਅਗਰਵਾਲ ਸਭਾ ਮਲੋਟ ਦੇ ਸਰਪ੍ਰਸਤ ਸਤਿਗੁਰੂ ਦੇਵ ਰਾਜ ਪੱਪੀ ਗਰਗ, ਪ੍ਰਕਾਸ਼ ਚੰਦ ਗੋਇਲ ਨੇ ਇਸ ਸ਼ੁੱਭ ਮੌਕੇ ਸ਼ਿਰਕਤ ਕੀਤੀ | ਅਗਰਵਾਲ ਸਮਾਜ ਨਾਲ ਸੰਬੰਧਿਤ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਅਗਰਵਾਲ ਸਭਾ ਦੇ ਜਨਰਲ ਸਕੱਤਰ ਵਿਨੋਦ ਗੋਇਲ ਨੇ ਸਟੇਜ ਸੰਚਾਲਨ ਕੀਤਾ | ਸਮਾਗਮ ਵਿਚ ਸ਼ਾਮ ਲਾਲ ਗੁਪਤਾ, ਨੋਨੀ ਗਰਗ, ਟੇਕ ਚੰਦ ਨੇ ਹਿੱਸਾ ਲਿਆ | ਬਾਂਸਲ, ਵਿਵੇਕ ਗਰਗ, ਹੈਰੀ ਸਿੰਗਲਾ, ਮਨੋਜ ਗੋਇਲ, ਵਿਕਾਸ ਗਰਗ, ਸੰਜੀਵ ਗੋਇਲ ਅਤੇ ਮਲੋਟ ਦੇ ਸਾਰੇ ਅਗਰਵਾਲ ਪਰਿਵਾਰਾਂ, ਮਲੋਟ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀਆਂ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਲਗਾਏ ਵਿਸ਼ੇਸ਼ ਮੈਡੀਕਲ ਕੈਂਪ ਅਗਲੀ ਖ਼ਬਰ ਮਨਰੇਗਾ ਵਰਕਰ ਯੂਨੀਅਨ (ਸੀਟੂ) ਇਕਾਈ ਲੰਡੇਰੋਡੇ ਦੀ ਚੋਣ
Ad Position 24