ਗਿੱਦੜਬਾਹਾ, 25 ਸਤੰਬਰ (ਪਰਮਜੀਤ ਸਿੰਘ ਥੇੜ੍ਹੀ)-ਅਗਰਵਾਲ ਪੀਰਖਾਨਾ ਕਮੇਟੀ ਗਿੱਦੜਬਾਹਾ ਵਲੋਂ ਹਰ ਸਾਲ ਮਲੇਰਕੋਟਲਾ ਵਿਖੇ ਪੀਰ ਮੀਰਾਂ ਸਾਹਿਬ ਦੀ ਦਰਗਾਹ 'ਤੇ ਲੰਗਰ ਲਗਾਇਆ ਜਾਂਦਾ ਹੈ | ਇਸੇ ਲੜੀ ਤਹਿਤ ਅਗਰਵਾਲ ਪੀਰਖਾਨਾ ਤੋਂ ਰਾਸ਼ਨ ਸਮੱਗਰੀ ਦੇ ਇਕ ਟਰੱਕ ਨੂੰ ਬਾਬਾ ਪ੍ਰਦੀਪ ਬਾਂਸਲ ਦੀਪਾ ਵਲੋਂ ਝੰਡੀ ਦਿਖਾ ਕੇ ਮਲੇਰਕੋਟਲਾ ਲਈ ਰਵਾਨਾ ਕੀਤਾ ਗਿਆ | ਇਸ ਸੰਬੰਧੀ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਪੀਰ ਮੀਰਾਂ ਸਾਹਿਬ ਦੀ ਦਰਗਾਹ 'ਤੇ ਮਲੇਰਕੋਟਲਾ ਵਿਖੇ ਹਰ ਸਾਲ ਅੱਸੂ ਦਾ ਮੇਲਾ ਲੱਗਦਾ ਹੈ, ਜਿਸ ਵਿਚ ਇਹ ਲੰਗਰ ਲਗਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਪਿਆਰੇ ਲਾਲ ਮਿੱਤਲ, ਬਾਬਾ ਪ੍ਰਦੀਪ ਬਾਂਸਲ ਦੀਪਾ ਤੋਂ ਇਲਾਵਾ ਰਾਜਿੰਦਰ ਗੋਰਖਾ, ਡਾ. ਅਨਿਲ ਗਰਗ, ਸੁਰਜੀਤ ਰਾਹੀ, ਹੈਪੀ ਅਰੋੜਾ, ਸੁਰਿੰਦਰ ਬਾਂਸਲ, ਰਾਕੇਸ਼ ਪਟਵਾਰੀ, ਸੈਂਕੀ ਮੰਗਲਾ, ਹਰਨੇਕ ਸਿੰਘ, ਚੰਦ ਸਿੰਘ ਅਤੇ ਪੀਰਖਾਨਾ ਦੇ ਸੇਵਾਦਾਰ ਬਾਬਾ ਦਲਜੀਤ ਵੀ ਮੌਜੂਦ ਸਨ |