ਬਰੇਟਾ, 26 ਸਤੰਬਰ (ਵਿ.ਪ੍ਰਤੀ.)- ਭਾਰਤ ਸਰਕਾਰ ਵਲੋਂ ਚਲਾਈ ਗਈ ਸਵੱਛਤਾ ਮੁਹਿੰਮ 'ਇਕ ਘੰਟਾ, ਇਕ ਦਿਨ, ਇਕ ਸਾਥ' ਤਹਿਤ ਪਿ੍ੰਸੀਪਲ ਅਨੂਜਾ ਪੁਪਨੇਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਲੋਂ ਕਾਲਜ ਦੇ ਪਾਰਕਾਂ, ਕਲਾਸ ਰੂਮ, ਗਰਾਊਾਡ ਅਤੇ ਦਫ਼ਤਰਾਂ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਰਮਨਦੀਪ ਸਿੰਘ, ਸਪੋਰਟਸ ਇੰਚਾਰਜ ਨੇ ਵਿਦਿਆਰਥੀਆਂ ਨੂੰ ਇਸ ਚੱਲ ਰਹੀ ਮੁਹਿੰਮ ਬਾਰੇ ਦੱਸਿਆ ਅਤੇ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |