ਮਾਨਸਾ, 26 ਸਤੰਬਰ (ਸ.ਰਿ)- ਪਿੰਡ ਕੱਲੋ੍ਹ ਨੇੜੇ ਮੋਬਾਈਲ ਕੰਪਨੀ ਦੇ ਟਾਵਰ 'ਤੋਂ ਲੱਖਾਂ ਦਾ ਸਾਮਾਨ ਚੋਰੀ ਹੋ ਗਿਆ ਹੈ | ਸੁਰੇਸ਼ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਸਦਰ ਮਾਨਸਾ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਕਿ ਮੋਬਾਈਲ ਸਿਗਨਲ ਟਾਵਰ ਦੇ ਵਿਚ ਖਰਾਬੀ ਆ ਗਈ ਸੀ | ਜਦੋਂ ਸਵੇਰੇ ਟਾਵਰ ਵਾਲੀ ਜਗ੍ਹਾ 'ਤੇ ਦੇਖਿਆ ਕਿ ਵੋਡਾਫੋਨ ਆਈਡੀਆ ਲਿਮਿਟਡ ਦੀ ਕੈਬਿਨੇਟ ਟੁੱਟੀ ਹੋਈ ਸੀ, ਜਿਸ ਵਿਚੋਂ ਕਾਫ਼ੀ ਸਮਾਨ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ | ਚੋਰੀ ਹੋਏ ਸਮਾਨ ਦੀ ਕੀਮਤ 4.5 ਲੱਖ ਰੁਪਏ ਬਣਦੀ ਹੈ |