ਮਾਨਸਾ, 3 ਨਵੰਬਰ (ਸ.ਰਿ.)- ਸਥਾਨਕ ਜੈ ਮਾਂ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਚੱਲ ਰਹੀ ਕਥਾ ਦੌਰਾਨ ਤੁਲਸਾ ਵਿਆਹ ਸਮਾਗਮ ਉਤਸ਼ਾਹ ਨਾਲ ਕਰਵਾਇਆ ਗਿਆ | ਰਿਸ਼ੂ ਜਿੰਦਲ, ਰਮਲਾ ਤੇ ਬਿੰਦਰ ਕੌਰ ਸਿੱਧੂ ਵਲੋਂ ਤੁਲਸੀ ਪੱਖ ਦੀਆਂ ਰਸਮਾਂ ਨਿਭਾਈਆਂ ਗਈਆਂ | ਊਸ਼ਾ ਗਰਗ ਹੋਡਲੇ ਵਾਲਿਆਂ ਵਲੋਂ ਆਈ ਸ਼ਾਲੀ ਗ੍ਰਾਮ ਦੀ ਬਰਾਤ 'ਚ ਆਏ ਬਰਾਤੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ, ਮਠਿਆਈ ਦੀ ਸੇਵਾ ਨਿਭਾਈ ਗਈ | ਇਸ ਤੋਂ ਇਲਾਵਾ ਕੰਨਿਆ ਰੂਪੀ ਤੁਲਸੀ ਦੀ ਵਧਾਈ ਵੀ ਕੀਤੀ ਗਈ | ਅÏਰਤਾਂ ਵਲੋਂ ਸ਼ਗਨਾਂ ਦੇ ਗੀਤ ਵੀ ਗਾਏ ਗਏ | ਪੰਡਿਤ ਨਵਰਾਜ ਸ਼ਾਸਤਰੀ ਵਲੋਂ ਸਨਾਤਨ ਧਰਮ ਦੀ ਵਿਧੀ ਅਨੁਸਾਰ ਸ਼ਾਲੀ ਗ੍ਰਾਮ ਅਤੇ ਤੁਲਸਾ ਦੇ ਫੇਰੇ ਕਰਵਾਏ ਗਏ | ਇਸ ਮੌਕੇ ਬਿੰਦਰਪਾਲ ਗਰਗ, ਨਿਸ਼ਾ ਹੰਸ, ਰਾਜ ਕੁਮਾਰ ਮਿੱਤਲ, ਰੀਟਾ ਜਿੰਦਲ, ਆਸ਼ਾ ਗਰਗ, ਬਿੰਦੂ ਗਰਗ, ਮੀਰਾ, ਸੁਨੀਤਾ ਆਦਿ ਹਾਜ਼ਰ ਸਨ |