01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲੀ ਖੇਡਾਂ 'ਚ ਸੋਨ ਤਗਮੇ ਫੁੰਡੇ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਬੁਢਲਾਡਾ, 3 ਅਕਤੂਬਰ (ਮਨਚੰਦਾ)- ਸਥਾਨਕ ਮਨੂ ਵਾਟਿਕਾ ਡੇ ਬੋਰਡਿੰਗ ਸਕੂਲ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਦੇ ਖੇਤਰ 'ਚ ਮੱਲਾਂ ਮਾਰ ਰਹੇ ਹਨ ਉੱਥੇ ਖੇਡਾਂ 'ਚ ਵੀ ਨੈਸ਼ਨਲ ਪੱਧਰ ਤੱਕ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ | ਸਕੂਲ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਕੂਲੀ ਖੇਡਾਂ 'ਚ ਸਭ ਤੋਂ ਵੱਧ ਮੈਡਲ ਪ੍ਰਾਪਤ ਕਰਨ ਵਾਲਾ ਪੰਜਾਬ ਦਾ ਪਹਿਲਾ ਸਕੂਲ ਹੈ, ਜਿਸ ਨੇ 1000 ਤੋਂ ਵੀ ਵੱਧ ਤਗਮੇ ਜਿੱਤ ਕੇ ਸਿੱਖਿਆ ਦੇ ਨਕਸ਼ੇ 'ਚ ਆਪਣਾ ਨਾਂਅ ਸਥਾਪਿਤ ਕੀਤਾ ਹੈ | ਖੇਡ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲੀ ਖੇਡਾਂ ਬੈਡਮਿੰਟਨ, ਸਤਰੰਜ, ਕੁਸ਼ਤੀ, ਜਿਮਨਾਸਟਿਕ ਅਤੇ ਕਬੱਡੀ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਜਿਮਨਾਸਟਿਕ ਅਤੇ ਕਬੱਡੀ ਦੇ ਖਿਡਾਰੀ ਸੂਬਾ ਪੱਧਰੀ ਖੇਡਾਂ ਲਈ ਚੁਣੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਮੁੱਖ ਕਾਰਨ ਸਕੂਲ 'ਚ 25 ਦੇ ਕਰੀਬ ਇੰਡੋਰ ਖੇਡਾਂ ਦੇ ਸਟੇਡੀਅਮ 'ਚ ਮਾਹਿਰ ਕੋਚਾਂ ਰਾਹੀਂ ਸਮੇਂ ਸਮੇਂ 'ਤੇ ਸਿਖਲਾਈ ਦਿੱਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਜਥੇਦਾਰ ਧਾਮੀ ਦੀ ਅਗਵਾਈ 'ਚ ਸ਼ੋ੍ਰਮਣੀ ਕਮੇਟੀ ਨੇ ਧਾਰਮਿਕ ਤੇ ਵਿੱਦਿਅਕ ਖੇਤਰ 'ਚ ਮੱਲਾਂ ਮਾਰੀਆਂ-ਬਾਬਾ ਬੂਟਾ ਸਿੰਘ ਗੁਰ...
Ad Position 24