02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਦੁਕਾਨਾਂ ਤੋਂ ਮੋਬਾਈਲ ਚੋਰੀ ਕਰਕੇ ਮੋਬਾਈਲ ਦੁਕਾਨਦਾਰਾਂ ਨੂੰ ਵੇਚਣ ਵਾਲੇ ਗਰੋਹ ਦੇ ਚਾਰ ਮੈਂਬਰ ਗਿ੍ਫ਼ਤਾਰ <br/>

Ad Position 21
No active advertisement
ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ | ਅਜੀਤ ਤਸਵੀਰ <br/> 23-12-2025
ਬਠਿੰਡਾ, 22 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਥਾਣਾ ਸਿਵਲ ਲਾਈਨ ਅਤੇ ਪੀਸੀਆਰ ਟੀਮ ਵਲੋਂ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜੋ ਕਿ ਦੁਕਾਨਾਂ ਤੋਂ ਮੋਬਾਈਲ ਚੋਰੀ ਕਰਕੇ ਅੱਗੇ ਮੋਬਾਈਲ ਦੁਕਾਨਦਾਰਾਂ ਨੂੰ ਵੇਚਦੇ ਸਨ | ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਵੱਖ-ਵੱਖ ਮਾਰਕਾ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ | ਅਜੀਤ ਰੋਡ ਬਠਿੰਡਾ ਦੇ ਰਹਿਣ ਵਾਲੇ ਹਰਮੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਅਜੀਤ ਰੋਡ ਵਿਖੇ ਕਰਿਆਨੇ ਦੀ ਦੁਕਾਨ 'ਚ ਕੁਝ ਲੋਕ ਪਿਛਲੇ ਦਿਨ ਸਮਾਨ ਖ਼ਰੀਦਣ ਦੀ ਆੜ 'ਚ ਉਸ ਦਾ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਸਨ | ਇਸ ਦੌਰਾਨ ਦੋਵੇਂ ਮੁਲਜ਼ਮਾਂ ਦੀਆਂ ਫੁਟੇਜ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈਆਂ ਸਨ | ਇਸ ਦੇ ਬਾਅਦ ਉਕਤ ਦੁਕਾਨਦਾਰ ਨੇ ਚੋਰਾਂ ਦੀ ਸੀ.ਸੀ.ਟੀ.ਵੀ. ਫੁਟੇਜ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਰਕੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ | ਇਸ ਮੌਕੇ ਥਾਣਾ ਸਿਵਲ ਲਾਇਨ ਦੇ ਮੁੱਖ ਅਫ਼ਸਰ ਹਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀ.ਸੀ.ਆਰ. ਟੀਮਾਂ ਦੇ ਸਹਿਯੋਗ ਨਾਲ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਿਨ੍ਹਾਂ ਕੋਲੋਂ ਅਲੱਗ-ਅਲੱਗ ਮਾਰਕਾ ਦੇ 10 ਚੋਰੀ ਕੀਤੇ ਮੋਬਾਈਲ ਫੋਨ ਬਰਾਮਦ ਹੋਏ ਹਨ | ਮੁਲਜ਼ਮ ਦੀ ਪਹਿਚਾਣ ਗੌਰਵ ਕੁਮਾਰ ਵਾਸੀ ਥਰਮਲ ਕਾਲੋਨੀ ਬਠਿੰਡਾ, ਕੋਮਲ ਧੀਰ, ਬੰਟੀ ਤੇ ਪਵਨ ਸ਼ਰਮਾ ਵਾਸੀ ਨਵੀ ਬਸਤੀ ਬਠਿੰਡਾ ਵਜੋਂ ਹੋਈ ਹੈ | ਉਨ੍ਹਾਂ ਕਿਹਾ ਕਿ ਜਾਂਚ 'ਚ ਖ਼ੁਲਾਸਾ ਹੋਇਆ ਹੈ, ਕਿ ਮੁਲਜ਼ਮ ਲੋਕਾਂ ਦੇ ਮੋਬਾਈਲ ਖੋਹ ਕੇ ਤੇ ਚੋਰੀ ਕਰਕੇ ਅੱਗੇ ਬੰਟੀ ਤੇ ਪਵਨ ਸ਼ਰਮਾ ਵਾਸੀ ਨਵੀ ਬਸਤੀ ਨੂੰ ਵੇਚਦੇ ਸਨ | ਦੁਕਾਨਦਾਰ ਮੋਬਾਈਲ ਦਾ ਸਾਫ਼ਟਵੇਅਰ ਤੇ ਡਾਟਾ ਰਿਇਸਟਾਲ ਕਰਕੇ ਅੱਗੇ ਲੋਕਾਂ ਨੂੰ ਵੇਚਣ ਦਾ ਧੰਦਾ ਕਰਦੇ ਸਨ |

Ad Position 22
No active advertisement
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਮਸਤੀ ਦੀ ਪਾਠਸ਼ਾਲਾ ਦਾ ਸ਼ਾਨਦਾਰ ਆਗਾਜ਼ <br/> ਅਗਲੀ ਖ਼ਬਰ ਸੂਬੇ ਭਰ ਦੇ ਵੈਟਰਨਰੀ ਡਾਕਟਰਾਂ ਵਲੋਂ ਦੋ ਦਿਨ ਲਈ ਵੈਟਰਨਰੀ ਸੇਵਾਵਾਂ ਠੱਪ ਕਰਨ ਦਾ ਫ਼ੈਸਲਾ <br/>
Ad Position 24