03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਮਾਨਸਾ, 25 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਹੀ ਸਹੂਲਤਾਂ ਦਾ ਜਾਇਜ਼ਾ ਵੀ ਲਿਆ | ਉਨ੍ਹਾਂ ਸਫ਼ਾਈ ਦੇ ਮਿਆਰ ਨੂੰ ਬਣਾਈ ਰੱਖਣ 'ਤੇ ਜ਼ੋਰ ਦਿੱਤਾ | ਖ਼ਾਸ ਕਰ ਕੇ ਰਸੋਈ, ਖਾਣੇ ਦੀ ਗੁਣਵੱਤਾ ਅਤੇ ਸਫ਼ਾਈ ਦਾ ਨਿੱਜੀ ਤੌਰ 'ਤੇ ਮੁਲਾਂਕਣ ਕੀਤਾ | ਸ: ਸ਼ੰਟੀ 'ਚ ਜੇਲ੍ਹ ਖ਼ੁਦ ਖਾਣਾ ਵੀ ਖਾਦਾ | ਉਨ੍ਹਾਂ ਕੈਦੀਆਂ ਲਈ ਮਨੋਵਿਗਿਆਨਕ ਡਾਕਟਰ ਦੀ ਰੋਜ਼ਾਨਾ ਮੌਜੂਦਗੀ ਦਾ ਮਸ਼ਵਰਾ ਵੀ ਦਿੱਤਾ ਅਤੇ ਕੈਦੀਆਂ ਦੀ ਖੇਡ ਮੈਦਾਨਾਂ ਅੰਦਰ ਹਾਜ਼ਰੀ ਦੀ ਸ਼ਲਾਘਾ ਕੀਤੀ | ਜੇਲ੍ਹ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੈਦੀਆਂ ਦੇ ਹੁਨਰ ਵਿਕਾਸ 'ਚ ਵਾਧਾ ਕਰਨ ਲਈ ਕਿਹਾ ਅਤੇ ਸਿਹਤ ਅਤੇ ਤੰਦਰੁਸਤੀ ਬਾਰੇ ਚਰਚਾ ਵੀ ਕੀਤੀ | ਉਹ ਫੁੱਟਬਾਲ ਖੇਡ ਰਹੇ ਕੈਦੀਆਂ ਨੂੰ ਵੀ ਮਿਲੇ | ਇਸ ਮੌਕੇ ਜੇਲ੍ਹ ਸੁਪਰਡੰਟ ਰਾਹੁਲ ਰਾਜਾ, ਡਿਪਟੀ ਸੁਪਰਡੰਟ ਜਗਜੀਤ ਸਿੰਘ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ ਗਿੱਲ, ਸਬ ਰਜਿਸਟਰਾਰ ਬਲਕਾਰ ਸਿੰਘ, ਸਹਾਇਕ ਸੁਪਰਡੰਟ ਸੁਖਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਜੰਗੀਰ ਸਿੰਘ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਨੂੰ ਕੀਤੀਆਂ ਕਿਤਾਬਾਂ ਭੇਟ <br/>
Ad Position 24