ਸੁਲਤਾਨਪੁਰ ਲੋਧੀ, 3 ਜੂਨ (ਨਰੇਸ਼ ਹੈਪੀ)-ਕਨੌਜੀਆ ਸੇਵਾ ਦਲ ਵਲੋਂ ਮਾਂ ਭੱਦਰਕਾਲੀ ਦਾ 23ਵਾਂ ਸਾਲਾਨਾ ਮੇਲਾ ਮਾਂ ਭੱਦਰਕਾਲੀ ਮੰਦਰ ਵਿਖੇ ਸਰਪ੍ਰਸਤ ਸ਼ਿਵ ਕੁਮਾਰ ਕਨੌਜੀਆ ਤੇ ਪ੍ਰਧਾਨ ਸੋਨੂੰ ਕਨੌਜੀਆ ਦੀ ਅਗਵਾਈ ਹੇਠ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਮਾਂ ਭੱਦਰ ਕਾਲੀ ਮੰਦਰ ਵਿਖੇ ਪੂਜਾ ਅਰਚਨਾ ਵਿਦਵਾਨ ਪੰਡਿਤ ਗੋਬਿੰਦ ਰਾਮ ਨੇ ਕਰਵਾਈ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਨਗਰ ਵਾਸੀਆਂ ਨੂੰ ਮੇਲੇ ਦੀ ਵਧਾਈ ਦਿੱਤੀ | ਉਨ੍ਹਾਂ ਕਨੌਜੀਆ ਸੇਵਾ ਦਲ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਉਹ ਇਸ ਮੰਦਰ ਨੂੰ ਆਸ਼ਾ ਰਾਣੀ ਤੋਂ ਆਸ਼ਾ ਪੁਰੀ ਕਰਵਾਉਣ ਵਿਚ ਸਫਲ ਹੋ ਗਏ ਹਨ | ਪ੍ਰਬੰਧਕ ਕਮੇਟੀ ਵਲੋਂ ਰਾਣਾ ਇੰਦਰ ਪ੍ਰਤਾਪ ਸਿੰਘ ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਪ੍ਰਧਾਨ ਨਗਰ ਕੌਂਸਲ ਦੀਪਕ ਧੀਰ ਰਾਜੂ, ਰਵਿੰਦਰ ਸਿੰਘ ਰਵੀ, ਜੁਗਲ ਕਿਸ਼ੋਰ ਕੋਹਲੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਧਾਰਮਿਕ ਸਮਾਗਮ ਵਿਚ ਭਜਨ ਗਾਇਕ ਸਨੀ ਸੁਲਤਾਨਪੁਰੀ ਨੇ ਮਾਂ ਦੀਆਂ ਭੇਟਾਂ ਸੁਣਾ ਕੇ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਫ਼ਿਰੋਜ਼ਪੁਰ ਤੋਂ ਆਏ ਸ਼ੇਖਰ ਆਰਟ ਗਰੁੱਪ ਨੇ ਸੁੰਦਰ ਝਾਕੀਆਂ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ | ਸ਼ਨੀ ਕਿਰਪਾ ਸੰਸਥਾ ਵਲੋਂ ਵਿਜੇ ਕੁਮਾਰ ਦੀ ਅਗਵਾਈ ਹੇਠ ਮੰਦਰ ਦੇ ਬਾਹਰ ਸਾਰਾ ਦਿਨ ਕੋਲਡ ਡਰਿੰਕ, ਠੰਡੇ ਮਿੱਠੇ ਜਲ ਅਤੇ ਤਰਬੂਜ਼ ਦੇ ਲੰਗਰ ਵਰਤਾਏ ਗਏ | ਇਸ ਮੌਕੇ ਸਟੇਜ ਦੀ ਸੇਵਾ ਰਿਮੀ ਸੂਦ ਨੇ ਨਿਭਾਈ | ਸਰਪ੍ਰਸਤ ਸ਼ਿਵ ਕੁਮਾਰ ਕਨੌਜੀਆ ਨੇ ਮੇਲੇ 'ਚ ਪਹੁੰਚਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾਤਾ ਪਿਆਰ ਕੌਰ, ਨਿਸ਼ਾ ਦੇਵਾ, ਰਾਜ ਰਾਣੀ, ਬੇਬੀ ਦੇਵਾ, ਸਤਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਇੰਦਰ ਮੋਹਨ ਗੁਪਤਾ, ਭਾਜਪਾ ਦੇ ਮੰਡਲ ਪ੍ਰਧਾਨ ਰਾਕੇਸ਼ ਪੁਰੀ, ਸਾਬਕਾ ਪ੍ਰਧਾਨ ਓਮ ਪ੍ਰਕਾਸ਼ ਡੋਗਰਾ, ਬਜਰੰਗ ਦਲ ਦੇ ਪ੍ਰਧਾਨ ਸੰਦੀਪ ਕਾਲਾ, ਪਿਆਰਾ ਲਾਲ ਭੱਟੀ, ਕੌਂਸਲਰ ਰਜਿੰਦਰ ਸਿੰਘ, ਰਾਮ ਸਰੂਪ ਕਨੌਜੀਆ, ਸਨੀ ਸਹੋਤਾ, ਸਾਹਿਲ ਸਰੋਆ, ਮੁਕੇਸ਼ ਸ਼ਰਮਾ, ਬਿੱਟੂ ਲਾਹੌਰਾ, ਬਲਜੀਤ ਕੁਮਾਰ, ਜਸਕਰਨ ਵੀਰ ਸਿੰਘ ਗੋਲਡੀ, ਸੁੱਚਾ ਸਿੰਘ ਪ੍ਰਧਾਨ ਲੰਗਰ ਕਮੇਟੀ, ਕਰਨ ਚੌਹਾਨ, ਹਰਸ਼ ਕਨੌਜੀਆ, ਰੋਕਸੀ ਕਨੌਜੀਆ, ਰਕੇਸ਼ ਕਨੌਜੀਆ, ਅਨਿਲ ਕਨੌਜੀਆ, ਆਰ. ਕੇ. ਕਨੌਜੀਆ, ਰਾਜੂ ਕਨੌਜੀਆ, ਸੰਜੀਵ ਕਨੌਜੀਆ, ਦੀਪਕ ਕਨੌਜੀਆ, ਮੋਨੂੰ ਕਨੌਜੀਆ, ਭਾਰਤ ਕਨੌਜੀਆ, ਜਸਵਿੰਦਰ ਪਾਲ ਸਿੰਘ, ਰਾਣਾ ਪ੍ਰਤਾਪ, ਕੇਵਲ ਕਿ੍ਸ਼ਨ ਵਧਵਾ, ਬਲਵਿੰਦਰ, ਕਰਨ, ਸ਼ਾਨ, ਰਵੀ, ਸੁਰੇਸ਼ ਕੁਮਾਰ, ਸੰਨੀ ਪ੍ਰਧਾਨ ਜਲੰਧਰ, ਬਸੰਤ ਲਾਲ, ਅੰਕੁਰ, ਟਿੰਕੂ, ਰਿੰਕੂ ਕਨੌਜੀਆ, ਰਾਜ ਕੁਮਾਰ ਬਿੱਟੂ, ਸੋਨੂੰ ਆਦਿ ਵੀ ਹਾਜ਼ਰ ਸਨ |