ਕਪੂਰਥਲਾ, 3 ਸਤੰਬਰ (ਅਮਨਜੋਤ ਸਿੰਘ ਵਾਲੀਆ)-ਕਾਂਜਲੀ ਰੋਡ 'ਤੇ ਸੈਕਰਟ ਹਾਰਡ ਸਕੂਲ ਦੇ ਨੇੜੇ ਇਕ ਮਠਿਆਈ ਦੀ ਫ਼ੈਕਟਰੀ ਤੋਂ ਬਾਹਰੋਂ ਮੋਟਰਸਾਈਕਲ ਚੋਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਗਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਿਆਸ ਨੇ ਦੱਸਿਆ ਕਿ ਉਹ ਬਿਆਸ ਤੋਂ ਖ਼ੂਨ ਜਾਂਚ ਲਈ ਕਿਸੇ ਵਿਅਕਤੀ ਦਾ ਸੈਂਪਲ ਲੈਣ ਆਇਆ ਸੀ | ਉਹ ਫ਼ੈਕਟਰੀ ਦੇ ਬਾਹਰ ਮੋਟਰਸਾਈਕਲ ਖੜਾ ਕਰਕੇ ਅੰਦਰ ਸੈਂਪਲ ਲੈਣ ਲਈ ਚਲਾ ਗਿਆ | ਜਦੋਂ ਕੁੱਝ ਸਮੇਂ ਬਾਅਦ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਆਪਣੀ ਥਾਂ ਤੋਂ ਗਾਇਬ ਸੀ, ਜਿਸਦੀ ਉਸਨੇ ਆਪਣੇ ਪੱਧਰ 'ਤੇ ਬੜੀ ਭਾਲ ਕੀਤੀ ਪਰ ਮੋਟਰਸਾਈਕਲ ਕਿਤੇ ਨਹੀਂ ਮਿਲਿਆ | ਜਦੋਂ ਫ਼ੈਕਟਰੀ ਦੀ ਸੀ.ਸੀ.ਟੀ.ਵੀ ਦੀ ਜਾਂਚ ਕੀਤੀ ਗਈ ਤਾਂ ਇਕ ਨੌਜਵਾਨ ਉਸਦਾ ਮੋਟਰਸਾਈਕਲ ਲਿਜਾਂਦਾ ਦਿਖਾਈ ਦਿੱਤਾ | ਜਿਸ 'ਤੇ ਉਨ੍ਹਾਂ ਇਸ ਸਬੰਧੀ ਸੀ.ਸੀ.ਟੀ.ਵੀ. ਫੁਟੇਜ ਕੇ ਥਾਣਾ ਸਿਟੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ |