28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕਾਰ ਸਵਾਰ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ

Ad Position 21
No active advertisement
ਅਜੀਤ ਡੈਸਕ 04-09-2025
ਬੇਗੋਵਾਲ, 3 ਸਤੰਬਰ (ਸੁਖਜਿੰਦਰ ਸਿੰਘ)-ਬੀਤੀ ਦੇਰ ਰਾਤ ਬੇਗੋਵਾਲ ਨਡਾਲਾ ਰੋਡ 'ਤੇ ਨੰਗਲ ਲੁਬਾਣਾ ਵਿਖੇ ਹੋਏ ਅਚਾਨਕ ਹਾਦਸੇ ਵਿਚ ਇਕ ਕਾਰ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਤੋਂ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 28 ਸਾਲਾ ਮਿ੍ਤਕ ਜਸਕਰਨ ਸਿੰਘ ਪੁੱਤਰ ਲੈਕਚਰਾਰ ਮਹਿੰਦਰ ਸਿੰਘ ਵਾਸੀ ਟਾਹਲੀ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਬੀਤੀ ਰਾਤ ਆਪਣੀ ਗੱਡੀ ਸਵਿਫ਼ਟ ਨੰਬਰ ਪੀ.ਬੀ 01 9661 ਵਿਚ ਸਵਾਰ ਹੋ ਕੇ ਬੇਗੋਵਾਲ ਤੋਂ ਨਡਾਲਾ ਨੂੰ ਜਾ ਰਿਹਾ ਸੀ ਤੇ ਅਚਾਨਕ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਗੱਡੀ ਦੀਆਂ ਤਿੰਨ ਚਾਰ ਪਲਟੀਆਂ ਲੱਗੀਆਂ | ਇਸੇ ਦੌਰਾਨ ਰਾਹਗੀਰਾਂ ਵਲੋਂ ਉਕਤ ਨੌਜਵਾਨ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਨੰੂ ਮਿ੍ਤਕ ਐਲਾਨਿਆ ਗਿਆ | ਇੱਥੇ ਗੱਲ ਜ਼ਿਕਰਯੋਗ ਹੈ ਕਿ ਮਿ੍ਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਘਟਨਾ ਦੀ ਸੂਚਨਾ ਮਿਲਣ 'ਤੇ ਬੇਗੋਵਾਲ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਨਾਲ ਹਲਕਾ ਸੁਲਤਾਨਪੁਰ ਲੋਧੀ ਖੇਤਰ 'ਚ ਝੋਨੇ ਦੇ ਖੇਤ ਡੁੱਬੇ ਅਗਲੀ ਖ਼ਬਰ ਪਿੰਡ ਮਨੂੰ ਮਾਛੀ ਦਾ ਆਰਜ਼ੀ ਬੰਨ੍ਹ ਟੁੱਟਾ, ਹਜ਼ਾਰਾਂ ਏਕੜ ਫ਼ਸਲ ਬਰਬਾਦ
Ad Position 24