ਡਡਵਿੰਡੀ, 24 ਸਤੰਬਰ (ਦਿਲਬਾਗ ਸਿੰਘ ਝੰਡ)-ਨਸ਼ੇ ਦੀ ਲਾਹਨਤ ਨੂੰ ਜੜ ਤੋਂ ਖ਼ਤਮ ਕਰਨ ਲਈ ਸਮੁੱਚਾ ਪਿੰਡ ਇੱਕਜੁੱਟ ਹੋ ਕੇ ਹੰਭਲਾ ਮਾਰੇ ਤਾਂ ਹੀ ਪਿੰਡ ਪੱਧਰ 'ਤੇ ਨਸ਼ਾ ਸਮਗਲਰਾਂ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਵਾਈਸ ਕੁਆਰਡੀਨੇਟਰ ਪਵਨ ਕੁਮਾਰ ਲਾਲਾ ਡਡਵਿੰਡੀ ਨੇ ਝੱਲ ਲਈ ਵਾਲਾ ਵਿਖੇ ਪੰਚਾਇਤ ਸਕੱਤਰ ਦੇਸ਼ ਰਾਜ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ 'ਯੁੱਧ ਨਸ਼ਾ ਵਿਰੁੱਧ' ਦੇ ਜਿੱਥੇ ਸਾਰਥਕ ਨਤੀਜੇ ਨਿਕਲੇ ਹਨ | ਉਨ੍ਹਾਂ ਅਪੀਲ ਕੀਤੀ ਕਿ ਨਸ਼ੇ ਜੜ ਤੋਂ ਖ਼ਤਮ ਕਰਨ ਲਈ ਸਮੁੱਚਾ ਪਿੰਡ ਇੱਕਜੁੱਟ ਹੋ ਕੇ ਹੰਭਲਾ ਮਾਰੇ | ਇਸ ਮੌਕੇ ਵਿਲੇਜ ਡਿਫੈਂਸ ਕਮੇਟੀ ਦਾ ਵੀ ਗਠਨ ਕੀਤਾ ਗਿਆ | ਇਸ ਮੌਕੇ ਬਲਾਕ ਕੋਆਰਡੀਨੇਟਰ ਹਰਸਿਮਰਨਜੀਤ ਸਿੰਘ ਥਿੰਦ ਤੇ ਗੁਰਪ੍ਰੀਤ ਸਿੰਘ ਛੰਨਾ ਵਾਲੇ, ਸਰਪੰਚ ਜਸਬੀਰ ਸਿੰਘ, ਸਰੂਪ ਸਿੰਘ, ਬਿੱਕਰ ਸਿੰਘ, ਜਸਪਾਲ ਸਿੰਘ ਸਾਬੀ, ਮੁਖ਼ਤਿਆਰ ਸਿੰਘ, ਤਰਸੇਮ ਸਿੰਘ, ਮਹਿੰਦਰ ਸਿੰਘ ਫੌਜੀ, ਹਰਬੰਸ ਸਿੰਘ ਫੌਜੀ, ਮੁਖਤਾਰ ਸਿੰਘ, ਅਮਰ ਸਿੰਘ ਬੱਬੂ, ਸ਼ੀਤਲ ਸਿੰਘ, ਨਿਰੰਜਨ ਸਿੰਘ, ਰਵੀ ਅਤੇ ਸਤਨਾਮ ਸਿੰਘ ਥਿੰਦ ਆਦਿ ਹਾਜ਼ਰ ਸਨ |