ਬੇਗੋਵਾਲ, 24 ਸਤੰਬਰ (ਸੁਖਜਿੰਦਰ ਸਿੰਘ)-ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਅੰਮਿ੍ਤਸਰ ਵਲੋਂ ਕਰਵਾਏ ਗਏ ਜ਼ੋਨਲ ਪੱਧਰੀ ਕਲਾ ਉਤਸਵ 2025 ਵਿਚ ਮੱਲ੍ਹਾਂ ਮਾਰੀਆਂ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਵਿਚ ਗਿਆਰ੍ਹਵੀਂ ਜਮਾਤ ਦੀ ਪਲਕਪ੍ਰੀਤ ਕੌਰ ਅਤੇ ਪ੍ਰਭਜੋਤ ਜੋਤ ਕੌਰ ਨੇ ਵਿਜ਼ੂਅਲ ਆਰਟ ਗਰੁੱਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਅਤੇ ਪਿ੍ੰਸੀਪਲ ਰੋਮਿਲਾ ਸ਼ਰਮਾ ਨੇ ਟਰਾਫ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕਰਦਿਆਂ ਹੋਇਆਂ ਭਵਿੱਖ ਵਿਚ ਪੜ੍ਹਾਈ ਦੇ ਨਾਲ- ਨਾਲ਼ ਕਲਾ ਦੇ ਖੇਤਰ ਵਿਚ ਨਾਮਣਾ ਖੱਟਦੇ ਹੋਏ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਕੂਲ ਸਟਾਫ਼ ਦੀ ਮਿਹਨਤ ਸਦਕਾ ਵਿਦਿਆਰਥੀ ਜਦੋਂ ਵੀ ਕਿਸੇ ਪ੍ਰਤੀਯੋਗਤਾ ਚ ਭਾਗ ਲੈਂਦੇ ਹਨ ਤਾਂ ਹਮੇਸ਼ਾ ਹੀ ਅੱਵਲ ਰਹਿ ਕੇ ਉਨ੍ਹਾਂ ਦੇ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਤੇ ਸਟਾਫ਼ ਨੂੰ ਵੀ ਵਧਾਈ ਦੇ ਪਾਤਰ ਕਿਹਾ |