ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ)- ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋਣ ਦੇ ਸਬੰਧ 'ਚ ਸਿਟੀ ਪੁਲਿਸ ਨੇ ਇੱਕ ਥਾਣੇਦਾਰ ਤੇ ਦੋਸ਼ੀ ਖਿਲਾਫ਼ ਧਾਰਾ 261, 262 ਬੀਐਨਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ.ਐਚ.ਓ ਸਿਟੀ ਊਸ਼ਾ ਰਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਸਤੰਬਰ ਨੂੰ ਪੁਲਿਸ ਵਲੋਂ ਨਵੀਂ ਕੁਮਾਰ ਉਰਫ਼ ਬੱਲੜ ਉਰਫ਼ ਨੱਵ ਪੁੱਤਰ ਬੀਰਬਲ ਵਾਸੀ ਖੋਥੜਾ ਨੂੰ ਇੱਕ ਕਾਬੂ ਕਰਕੇ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ ਤੇ ਉਕਤ ਵਿਅਕਤੀ ਥਾਣੇਦਾਰ ਜਸਵੰਤ ਸਿੰਘ ਦੀ ਹਿਰਾਸਤ 'ਚ ਸੀ ਤੇ ਇਹ ਉੱਥੋਂ ਭੱਜ ਗਿਆ | ਜਿਸ ਸਬੰਧ 'ਚ ਪੁਲਿਸ ਨੇ ਨਵੀਂ ਕੁਮਾਰ ਉਰਫ਼ ਬੱਲੜ ਉਰਫ਼ ਨੱਵ ਪੁੱਤਰ ਬੀਰਬਲ ਵਾਸੀ ਖੋਥੜਾ ਤੇ ਥਾਣੇਦਾਰ ਜਸਵੰਤ ਸਿੰਘ 785 ਕਪੂਰਥਲਾ ਖਿਲਾਫ਼ ਕੇਸ ਦਰਜ ਕੀਤਾ ਹੈ |