08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਲਾਹੀ ਸੁਸਾਇਟੀ ਦੀ ਚੋਣ 'ਚ ਸਰਬਸੰਮਤੀ ਨਾਲ 10 ਡਾਇਰੈਕਟਰ ਚੁਣੇ <br/>

Ad Position 21
No active advertisement
ਅਜੀਤ ਡੈਸਕ 25-09-2025
ਫਗਵਾੜਾ, 24 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਦੀ ਪਲਾਹੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮ: ਦੀ ਪਲਾਹੀ ਦੇ ਡਾਇਰੈਕਟਰਾਂ ਦੀ ਚੋਣ ਸਰਬਸੰਮਤੀ ਨਾਲ ਨੇਪਰੇ ਚੜ੍ਹੀ | ਦੀ ਪਲਾਹੀ ਬਹੁਮੰਤਵੀ ਸਹਿਕਾਰੀ ਸਭਾ ਵਿਚ ਅੱਠ ਪਿੰਡ ਸ਼ਾਮਲ ਹਨ ਜਿਨ੍ਹਾਂ ਦੇ ਪੰਜ ਜੌਨ ਬਣਾਏ ਗਏ ਸਨ | ਪਿੰਡ ਪਲਾਹੀ ਤੋ ਇਲਾਵਾ ਖਾਟੀ, ਖੁਰਮਪੁਰ, ਖੰਗੂੜਾ, ਚੱਕ ਹਕੀਮ, ਮੇਹਟਾ, ਸਪਰੋੜ ਅਤੇ ਨੰਗਲ ਮੱਝਾ ਇਸ ਸਭਾ ਵਿਚ ਇਹ ਪਿੰਡ ਸ਼ਾਮਲ ਹਨ | ਸਰਬਸੰਮਤੀ ਨਾਲ ਚੁਣੇ ਗਏ ਡਾਇਰੈਕਟਰ ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਪਲਾਹੀ, ਮਦਨ ਲਾਲ ਪਲਾਹੀ, ਜਤਿੰਦਰਪਾਲ ਸਿੰਘ ਪਲਾਹੀ, ਨੰਬਰਦਾਰ ਨਿਰਮਲ ਸਿੰਘ ਪਲਾਹੀ, ਸਰਪੰਚ ਕੁਲਦੀਪ ਸਿੰਘ ਖਾਟੀ, ਸਰਬਜੀਤ ਕੌਰ ਖਾਟੀ, ਹਰਜਿੰਦਰ ਕੌਰ ਖੁਰਮਪੁਰ, ਗੁਰਪਾਲ ਕੌਰ ਪਲਾਹੀ, ਡਾ: ਰੂਪ ਲਾਲ ਪਲਾਹੀ ਅਤੇ ਹਰਭਜਨ ਸਿੰਘ ਚੱਕ ਹਕੀਮ ਆਦਿ ਡਾਇਰੈਕਟਰ ਚੁਣੇ ਗਏ | ਇਸ ਮੌਕੇ ਤੇ ਰਿਟਰਨਿੰਗ ਅਫ਼ਸਰ ਮਨਮੀਤ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਜੋਬਨਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀਆਂ ਬੜੀ ਹੀ ਸ਼ਾਂਤਮਈ ਤਰੀਕੇ ਨਾਲ ਹੋਈਆਂ ਸਨ | ਇਸ ਮੌਕੇ ਤੇ ਨਵੇਂ ਚੁਣ ਡਾਇਰੈਕਟਰਾਂ ਨੇ ਆਖਿਆ ਕਿ ਉਹ ਸੁਸਾਇਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ | ਇਸ ਮੌਕੇ ਤੇ ਇੰਸਪੈਕਟਰ ਕੁਲਦੀਪ ਸਿੰਘ, ਸੈਕਟਰੀ ਪਰਵਿੰਦਰ ਕੁਮਾਰ, ਸੇਲਜ਼ਮੈਨ ਲਖਵੀਰ ਸਿੰਘ ਤੋ ਇਲਾਵਾ ਜੋਧਨ ਸਿੰਘ, ਤਾਰਾ ਸਿੰਘ, ਨੰਬਰਦਾਰ ਕੁਲਦੀਪ ਰਾਮ, ਨੰਬਰਦਾਰ ਧਰਮਿੰਦਰ ਸਿੰਘ, ਹਰਵਿੰਦਰ ਸਿੰਘ ਫੁੱਲ, ਮਨਜੀਤ ਜੱਸੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੋਇੰਦਵਾਲ ਸਾਹਿਬ ਪੁਲ ਨੇੜਿਉਂ ਰੇਤ ਚੁੱਕਣ 'ਤੇ ਰੋਕ ਲਗਾਉਣ ਤੇ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਸਟੱਡ ਲਗਾਏ ਜਾਣ... ਅਗਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਅਤੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਪੰਜਾਬੀ ਦਿਵਸ ਮਨਾਇਆ
Ad Position 24