08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸ੍ਰੀ ਗੋਇੰਦਵਾਲ ਸਾਹਿਬ ਪੁਲ ਨੇੜਿਉਂ ਰੇਤ ਚੁੱਕਣ 'ਤੇ ਰੋਕ ਲਗਾਉਣ ਤੇ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਸਟੱਡ ਲਗਾਏ ਜਾਣ <br/>

Ad Position 21
No active advertisement
ਅਜੀਤ ਡੈਸਕ 25-09-2025
ਕਪੂਰਥਲਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਅੰਮਿ੍ਤਪੁਰ, ਰਾਜੇਵਾਲ, ਕੁਤਬੇਵਾਲ, ਬਾਜਾ, ਬੂੜੇਵਾਲ ਆਦਿ ਪਿੰਡਾਂ ਦੇ ਲੋਕਾਂ ਨੇ ਅੱਜ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖਿਜਰਪੁਰ ਤੱਕ ਕਿਸਾਨਾਂ ਵਲੋਂ ਬਣਾਏ ਗਏ ਆਰਜੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਗਾਈ ਢਾਹ ਰੋਕਣ ਲਈ ਪੱਥਰਾਂ ਦੇ ਸਟੱਡ ਲਗਾਏ ਜਾਣ ਤਾਂ ਜੋ ਇਸ ਖੇਤਰ ਦੇ ਕਿਸਾਨਾਂ ਦੀ ਵਾਹੀ ਯੋਗ ਜ਼ਮੀਨ ਦਰਿਆ ਬੁਰਦ ਹੋਣ ਤੋਂ ਬਚਾਈ ਜਾ ਸਕੇ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਇਸ ਆਰਜ਼ੀ ਬੰਨ੍ਹ ਨੂੰ ਬਚਾਅ ਕੇ ਜਿੱਥੇ ਵੱਡੇ ਖੇਤਰ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਹੈ, ਉੱਥੇ ਪਿੰਡ ਬੂੜੇਵਾਲ ਤੇ ਪਿੰਡ ਸੂਜੋਕਾਲੀਆ ਸੇਮ ਦੀ ਮਾਰ ਤੋਂ ਬਚੇ ਹਨ | ਮੰਗ ਪੱਤਰ ਵਿਚ ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਹੁਣ ਰੇਤ ਮਾਫੀਆ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਦੇ ਨੇੜੇ ਵਾਰ ਵਾਰ ਰੇਤ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਇੱਥੇ ਨਾਮਾਤਰ ਮਿੱਟੀ ਤੇ ਰੇਤ ਖੇਤਾਂ ਵਿਚ ਪਈ ਹੈ ਤੇ ਜੇਕਰ ਇਸੇ ਤਰ੍ਹਾਂ ਰੇਤ ਮਾਫ਼ੀਆ ਸਰਗਰਮ ਰਿਹਾ ਤਾਂ ਇੱਥੇ ਡੂੰਘੇ ਟੋਏ ਪੈਣ ਕਾਰਨ ਦਰਿਆ ਬਿਆਸ ਦਾ ਵਹਾਅ ਮੁੜ ਇਸ ਖੇਤਰ ਵੱਲ ਵੱਧ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਦਰਿਆ ਵਿਚ ਪਾਣੀ ਦਾ ਵਹਾਅ ਘਟਣ ਨਾਲ ਬਹੁਤ ਸਾਰੀ ਜ਼ਮੀਨ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ ਤੇ ਹੁਣ ਆਰਜ਼ੀ ਬੰਨ੍ਹ ਤੋਂ 50 ਤੋਂ ਲੈ ਕੇ 100 ਮੀਟਰ ਦੂਰੀ 'ਤੇ ਦਰਿਆ ਬਿਆਸ ਦਾ ਵਹਿਣ ਚੱਲ ਰਿਹਾ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਗੋਇੰਦਵਾਲ ਸਾਹਿਬ ਦੇ ਪੁਲ ਕੋਲ ਹੋ ਰਹੀ ਮਾਈਨਿੰਗ ਨੂੰ ਰੁਕਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਹਿਣਗੇ ਤੇ ਕਿਸੇ ਵੀ ਕੀਮਤ 'ਤੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਰੇਤ ਮਾਫੀਆ ਨੂੰ ਨੱਥ ਪਾਈ ਜਾਵੇਗੀ | ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਗੁਰਸ਼ਰਨ ਸਿੰਘ, ਮੰਗਲ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਿਲਾਇੰਸ ਫਾਊਾਡੇਸ਼ਨ ਦੀ ਟੀਮ ਨੇ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ... ਅਗਲੀ ਖ਼ਬਰ ਪਲਾਹੀ ਸੁਸਾਇਟੀ ਦੀ ਚੋਣ 'ਚ ਸਰਬਸੰਮਤੀ ਨਾਲ 10 ਡਾਇਰੈਕਟਰ ਚੁਣੇ <br/>
Ad Position 24