ਕਪੂਰਥਲਾ, 31 ਅਕਤੂਬਰ (ਸਡਾਨਾ) -ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ 13 ਵਿਅਕਤੀਆਂ ਵਿਰੁੱਧ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਸੁਖਦੇਵ ਸਿੰਘ ਇੰਸਪੈਕਟਰ ਨਗਰ ਪੰਚਾਇਤ ਢਿਲਵਾਂ ਦੀ ਸ਼ਿਕਾਇਤ 'ਤੇ ਵਰਿਆਮ ਸਿੰਘ, ਨਛੱਤਰ ਸਿੰਘ, ਕੁਲਦੀਪ ਸਿੰਘ ਤੇ ਹਰਦੀਪ ਸਿੰਘ ਵਾਸੀਆਨ ਖੁਖਰੈਣ ਵਿਰੁੱਧ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ | ਦੂਸਰੇ ਮਾਮਲੇ ਤਹਿਤ ਚਰਨੋ, ਸ਼ਰਨੋ, ਸੁੱਖਾ ਸਿੰਘ, ਸੁੱਚਾ ਸਿੰਘ, ਕਰਨੈਲ ਸਿੰਘ ਵਾਸੀਆਨ ਖੁਖਰੈਣ ਵਿਰੱੁਧ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕੇਸ ਦਰਜ ਹੋਇਆ ਤੇ ਤੀਸਰੇ ਮਾਮਲੇ ਵਿਚ ਖੁਖਰੈਣ ਦੇ ਹੀ ਵਸਨੀਕ ਸਤਨਾਮ ਸਿੰਘ, ਗੁਰਨਾਮ ਸਿੰਘ, ਸੁਖਰਾਜ ਸਿੰਘ ਤੇ ਲਖਬੀਰ ਸਿੰਘ ਵਿਰੁੱਧ ਇੰਸਪੈਕਟਰ ਸੁਖਦੇਵ ਸਿੰਘ ਨਗਰ ਪੰਚਾਇਤ ਢਿਲਵਾਂ ਦੀ ਸ਼ਿਕਾਇਤ 'ਤੇ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਕੇਸ ਦਰਜ ਕੀਤਾ ਗਿਆ |