08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਫਗਵਾੜਾ ਦੀ ਵਿਦਿਆਰਥਣ ਕੈਰਬੀ ਨੇ ਰਾਜ ਪੱਧਰੀ ਕਲਾ ਉਤਸਵ 2025 ਵਿਚ ਮਾਰਿਆ ਝੰਡਾ

Ad Position 21
No active advertisement
ਅਜੀਤ ਡੈਸਕ 01-11-2025
ਫਗਵਾੜਾ, 31 ਅਕਤੂਬਰ (ਚਾਨਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਕਪੂਰਥਲਾ ਹਰਜਿੰਦਰ ਸਿੰਘ ਤੇ ਸਟੇਟ ਐਵਾਰਡੀ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਭੱਲਾ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਫਗਵਾੜਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਕੈਰਬੀ ਨੇ ਰਾਜ ਪੱਧਰੀ ਕਲਾ ਉਤਸਵ 2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡਾਂਸ ਸੋਲੋ ਕਲਾਸੀਕਲ ਸ਼੍ਰੇਣੀ ਵਿਚ ਪਹਿਲਾ ਇਨਾਮ ਜਿੱਤਿਆ | ਇਸ ਉਪਲਬਧੀ 'ਤੇ ਸਕੂਲ ਦੇ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਵਿਦਿਆਰਥਣ ਕੈਰਬੀ, ਉਸ ਦੇ ਮਾਪਿਆਂ ਸੁਮੀਤ ਗੁਪਤਾ ਤੇ ਸਾਰੇ ਸਟਾਫ਼ ਮੈਂਬਰਾਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਕੈਰਬੀ ਨੇ ਆਪਣੀ ਮਿਹਨਤ, ਲਗਨ ਤੇ ਪ੍ਰਤਿਭਾ ਨਾਲ ਨਾ ਸਿਰਫ਼ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਪੂਰੇ ਜ਼ਿਲ੍ਹੇ ਦਾ ਮਾਣ ਵੀ ਵਧਾਇਆ ਹੈ | ਗੋਗਨਾ ਨੇ ਕਿਹਾ ਕਿ ਇਹ ਜਿੱਤ ਸਾਰੇ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਹੈ ਤੇ ਇਸ ਨਾਲ ਸਕੂਲ 'ਚ ਕਲਾ ਤੇ ਸਭਿਆਚਾਰਕ ਗਤੀਵਿਧੀਆਂ ਨੂੰ ਹੋਰ ਉਤਸ਼ਾਹ ਮਿਲੇਗਾ |
Ad Position 22
No active advertisement
ਪਿਛਲੀ ਖ਼ਬਰ ਆਮ ਲੋਕਾਂ ਵਿਚ ਡੇਂਗੂ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ-ਡਾ. ਪ੍ਰੇਮ ਕੁਮਾਰ ਅਗਲੀ ਖ਼ਬਰ ਸਟੇਟ ਐਵਾਰਡ ਮਿਲਣ 'ਤੇ ਲਾਡੀ ਭੁੱਲਰ ਦਾ ਕੀਤਾ ਸਵਾਗਤ-ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਵਿਸ਼ੇਸ਼ ਸਨਮਾਨ
Ad Position 24